If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਯੂਨਿਟ ਮੁਹਾਰਤ ਟੀਚਾ ਅਸਾਈਨ ਕਰਨ ਦਾ ਤਰੀਕਾ

ਯੂਨਿਟ ਮੁਹਾਰਤ ਟੀਚਾ ਅਸਾਈਨ ਕਰਨ ਦਾ ਤਰੀਕਾ

ਯੂਨਿਟ ਮੁਹਾਰਤ ਟੀਚਾ ਕੀ ਹੁੰਦਾ ਹੈ?

ਯੂਨਿਟ ਮੁਹਾਰਤ ਟੀਚੇ, ਛੋਟੇ ਸਮੇਂ ਦੇ ਟੀਚੇ ਹੁੰਦੇ ਹਨ, ਜਿਨ੍ਹਾਂ ਦਾ ਉਦੇਸ਼ ਕਿਸੇ ਇੱਕ ਯੂਨਿਟ ‘ਤੇ ਮੁਹਾਰਤ ਹਾਸਲ ਕਰਨਾ ਹੁੰਦਾ ਹੈ। ਇਨ੍ਹਾਂ ਟੀਚਿਆਂ ਨੂੰ ਜਮਾਤ ਅੰਦਰ ਵਰਤਮਾਨ ਵਿੱਚ ਪੜ੍ਹਾਏ ਜਾ ਰਹੇ ਵਿਸ਼ੇ ਨਾਲ ਇਕਸਾਰ ਬਣਾਉਣ ਅਤੇ ਪੜ੍ਹਾਏ ਜਾ ਰਹੇ ਯੂਨਿਟ ਦੀ ਸਮੱਗਰੀ ਦੀ ਸਮਝ ਨੂੰ ਵਧਾਉਣ ਅਤੇ ਉਸ ਵਿੱਚ ਪ੍ਰਗਤੀ ਕਰਨ ਨੂੰ ਉਤਸ਼ਾਹਿਤ ਕਰਨ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਇਨ੍ਹਾਂ ਟੀਚਿਆਂ ਨੂੰ ਅਸਾਈਨ ਕਰਕੇ, ਅਧਿਆਪਕ ਇਹ ਸੁਨਿਸ਼ਚਿਤ ਕਰ ਸਕਦੇ ਹਨ ਕਿ ਵਿਦਿਆਰਥੀਆਂ ਦੀ ਸਿਖਲਾਈ ਜਮਾਤ ਵਿੱਚ ਪੜ੍ਹਾਏ ਜਾ ਰਹੇ ਪਾਠ-ਕ੍ਰਮ ਨਾਲ ਸਿੰਕ ਵਿੱਚ ਹੈ ਅਤੇ ਉਹ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਦਿਲਚਸਪ ਬਣਾ ਸਕਦੇ ਹਨ। ਅਧਿਆਪਕ ਯੂਨਿਟ ਮੁਹਾਰਤ ਟੀਚਿਆਂ ਅਤੇ ਕੋਰਸ ਮੁਹਾਰਤ ਟੀਚਿਆਂ ਦੇ ਸੁਮੇਲ ਨੂੰ ਵਰਤ ਕੇ ਵਿਦਿਆਰਥੀਆਂ ਲਈ ਪੂਰੇ ਸਾਲ ਦਾ ਸਿਖਲਾਈ ਪਾਥ ਸਿਰਜ ਸਕਦੇ ਹਨ।

ਇੱਥੇ ਯੂਨਿਟ ਮੁਹਾਰਤ ਟੀਚਾ ਬਣਾਉਣ ਦੇ ਪੜਾਅ ਦਿੱਤੇ ਗਏ ਹਨ:

ਪੜਾਅ 1: ਆਪਣੇ ਖਾਨ ਅਕੈਡਮੀ ਖਾਤੇ ਵਿੱਚ ਲੌਗ-ਇਨ ਕਰੋ। ਉੱਪਰਲੇ ਸੱਜੇ ਕੋਨੇ ਵਿੱਚ ਆਪਣੇ ਨਾਮ ‘ਤੇ ਕਲਿੱਕ ਕਰੋ, ਫਿਰ ਡ੍ਰੌਪ-ਡਾਊਨ ਸੂਚੀ ਵਿੱਚੋਂ “ਅਧਿਆਪਕ ਡੈਸ਼ਬੋਰਡ” ਚੁਣੋ।
ਪੜਾਅ 2: ਉਹ ਜਮਾਤ ਚੁਣੋ, ਜਿਸ ਲਈ ਤੁਸੀਂ ਯੂਨਿਟ ਮੁਹਾਰਤ ਟੀਚਾ ਬਣਾਉਣਾ ਚਾਹੁੰਦੇ ਹੋ।
ਪੜਾਅ 3: ਖੱਬੇ ਪਾਸੇ ਦਿੱਤੇ ਨੈਵੀਗੇਸ਼ਨ ਮੀਨੂ ਵਿੱਚ, “ਮੁਹਾਰਤ ਟੀਚੇ” ਸੈਕਸ਼ਨ ਦੇ ਹੇਠਾਂ, “ਅਸਾਈਨ ਕਰੋ” ਵਿਕਲਪ ‘ਤੇ ਕਲਿੱਕ ਕਰੋ।
ਪੜਾਅ 4: ਉਹ ਕੋਰਸ ਚੁਣੋ, ਜਿਸ ਲਈ ਤੁਸੀਂ ਯੂਨਿਟ ਮੁਹਾਰਤ ਟੀਚਾ ਬਣਾਉਣਾ ਚਾਹੁੰਦੇ ਹੋ।
ਪੜਾਅ 5: “ਸਮੱਗਰੀ ਚੁਣੋ” ਸੈਕਸ਼ਨ ਤੋਂ, “ਯੂਨਿਟ ਮੁਹਾਰਤ” ਵਿਕਲਪ ‘ਤੇ ਕਲਿੱਕ ਕਰੋ ਅਤੇ ਫਿਰ ਉਨ੍ਹਾਂ ਯੂਨਿਟਾਂ ਨੂੰ ਚੁਣੋ, ਜੋ ਤੁਸੀਂ ਵਿਦਿਆਰਥੀਆਂ ਨੂੰ ਅਸਾਈਨ ਕਰਨਾ ਚਾਹੁੰਦੇ ਹੋ।
ਪੜਾਅ 6: ਆਪਣੇ ਯੂਨਿਟ ਮੁਹਾਰਤ ਟੀਚੇ ਲਈ ਇੱਕ ਨਿਯਤ ਤਾਰੀਖ ਚੁਣੋ।
ਅਗਲਾ ਪੜਾਅ (ਵਿਕਲਪਿਕ): ਸੰਪਾਦਨ ਕਰਨਾ ਕਿ ਕਿਸ ਵਿਦਿਆਰਥੀ ਨੂੰ ਇਹ ਟੀਚਾ ਪ੍ਰਾਪਤ ਹੋਵੇ ਅਤੇ ਕਿਸ ਨੂੰ ਨਹੀਂ।
ਪੜਾਅ 7: ਸਕ੍ਰੀਨ ਦੇ ਹੇਠਾਂ ਦਿੱਤੇ “ਯੂਨਿਟ ਟੀਚਾ ਬਣਾਓ” ਬਟਨ ‘ਤੇ ਕਲਿੱਕ ਕਰੋ। “ਯੂਨਿਟ ਟੀਚਾ ਬਣਾਓ” ‘ਤੇ ਕਲਿੱਕ ਕਰਨ ਤੋਂ ਬਾਅਦ, ਯੂਨਿਟ ਮੁਹਾਰਤ ਟੀਚਾ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਸਾਈਨ ਕਰ ਦਿੱਤਾ ਜਾਵੇਗਾ, ਜੋ ਤੁਹਾਡੀ ਜਮਾਤ ਵਿੱਚ ਪਹਿਲਾਂ ਤੋਂ ਸ਼ਾਮਲ ਹਨ।

ਯੂਨਿਟ ਮੁਹਾਰਤ ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ

  1. ਯੂਨਿਟ ਮੁਹਾਰਤ ਕੀ ਹੁੰਦੀ ਹੈ? ਯੂਨਿਟ ਮੁਹਾਰਤ ਦਾ ਮਤਲਬ ਇੱਕ ਕੋਰਸ ਦੇ ਅੰਦਰ ਕਿਸੇ ਖਾਸ ਯੂਨਿਟ ਜਾਂ ਵਿਸ਼ੇ ‘ਤੇ ਮੁਹਾਰਤ ਹਾਸਲ ਕਰਨਾ ਹੈ।
  2. ਯੂਨਿਟ ਮੁਹਾਰਤ ਨੂੰ ਕਿਵੇਂ ਵਰਤਿਆ ਜਾਂਦਾ ਹੈ? ਯੂਨਿਟ ਮੁਹਾਰਤ ਨੂੰ ਵਰਤ ਕੇ ਹੋਰ ਬਰੀਕੀ ਨਾਲ ਪ੍ਰਗਤੀ ਨੂੰ ਟਰੈਕ ਕੀਤਾ ਜਾ ਸਕਦਾ ਹੈ। ਇਸ ਨਾਲ ਉਨ੍ਹਾਂ ਵਿਸ਼ਿਆਂ ਦੀ ਪਛਾਣ ਕਰਨ ਵਿੱਚ ਮਦਦ ਮਿਲਦੀ ਹੈ, ਜਿਨ੍ਹਾਂ ਵਿੱਚ ਵਿਦਿਆਰਥੀ ਆਸਾਨੀ ਨਾਲ ਨਿਪੁੰਨਤਾ ਹਾਸਲ ਕਰ ਰਿਹਾ ਹੈ ਅਤੇ ਜਿਨ੍ਹਾਂ ਵਿੱਚ ਉਸ ਨੂੰ ਵਾਧੂ ਮਦਦ ਦੀ ਲੋੜ ਹੈ।
  3. ਯੂਨਿਟ ਵਿੱਚ ਮੁਹਾਰਤ ਹਾਸਲ ਕਰਨ ਦਾ ਕੀ ਮਤਲਬ ਹੁੰਦਾ ਹੈ? ਯੂਨਿਟ ਵਿੱਚ ਮੁਹਾਰਤ ਹਾਸਲ ਕਰਨ ਦਾ ਮਤਲਬ ਹੈ ਕਿ ਕਿਸੇ ਵਿਦਿਆਰਥੀ ਨੇ ਇੱਕ ਖਾਸ ਵਿਸ਼ੇ ਨੂੰ ਪੂਰੀ ਚੰਗੀ ਤਰ੍ਹਾਂ ਸਮਝ ਲਿਆ ਹੈ।
  4. ਯੂਨਿਟ ਮੁਹਾਰਤ ਵਿੱਚ ਪ੍ਰਗਤੀ ਕਿਵੇਂ ਟਰੈਕ ਕੀਤੀ ਜਾਂਦੀ ਹੈ? ਪ੍ਰਗਤੀ ਨੂੰ ਯੂਨਿਟ ਮੁਹਾਰਤ ਪ੍ਰਣਾਲੀ ਰਾਹੀਂ ਟਰੈਕ ਕੀਤਾ ਜਾਂਦਾ ਹੈ। ਜਿਵੇਂ ਜਿਵੇਂ ਵਿਦਿਆਰਥੀ ਅਭਿਆਸ ਕਿਰਿਆਵਾਂ ਖਤਮ ਕਰਦੇ ਹਨ ਅਤੇ ਉਨ੍ਹਾਂ ਵਿੱਚ ਨਿਪੁੰਨਤਾ ਹਾਸਲ ਕਰਦੇ ਹਨ, ਉਹ ਯੂਨਿਟ ਵਿੱਚ ਮੁਹਾਰਤ ਹਾਸਲ ਕਰਨ ਦੇ ਨਜ਼ਦੀਕ ਪਹੁੰਚਦੇ ਜਾਂਦੇ ਹਨ।
  5. ਕੀ ਯੂਨਿਟ ਮੁਹਾਰਤ ਨੂੰ ਸਾਰੇ ਵਿਸ਼ਿਆਂ ਲਈ ਵਰਤਿਆ ਜਾ ਸਕਦਾ ਹੈ? ਹਾਂ! ਯੂਨਿਟ ਮੁਹਾਰਤ ਖਾਨ ਅਕੈਡਮੀ ‘ਤੇ ਸਾਰੇ ਵਿਸ਼ਿਆਂ ਲਈ ਉਪਲਬਧ ਹੈ। ਇਹ ਇੱਕ ਬਹੁਤ ਹੀ ਸ਼ਾਨਦਾਰ ਟੂਲ ਹੈ, ਜੋ ਕਿਸੇ ਵੀ ਖੇਤਰ ਦੀ ਸਿਖਲਾਈ ਵਿੱਚ ਸਹਾਇਤਾ ਕਰ ਸਕਦਾ ਹੈ।

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।