ਮੁੱਖ ਸਮੱਗਰੀ

ਖਾਨ ਅਕੈਡਮੀ ਹੀ ਕਿਉਂ?

ਵਿਅਕਤੀਗਤ ਸਿਖਲਾਈ
ਵਿਦਿਆਰਥੀ ਅਭਿਆਸ ਕਰਨ ਦੀ ਆਪਣੀ ਖੁਦ ਦੀ ਗਤੀ ਚੁਣ ਸਕਦੇ ਹਨ। ਉਹ ਪਹਿਲਾਂ ਆਪਣੀ ਸਮਝ ਵਿੱਚ ਮੌਜੂਦ ਕਮੀਆਂ ਨੂੰ ਦੂਰ ਕਰਦੇ ਹੋਏ, ਹੌਲੀ ਹੌਲੀ ਇਸ ਸਿਖਲਾਈ ਦੇ ਸਫ਼ਰ ਦੀ ਗਤੀ ਨੂੰ ਵਧਾ ਸਕਦੇ ਹਨ।
ਭਰੋਸੇਯੋਗ ਸਮੱਗਰੀ
ਖਾਨ ਅਕੈਡਮੀ ਦੀ ਲਾਇਬ੍ਰੇਰੀ ਵਿੱਚ ਮਾਹਰਾਂ ਵੱਲੋਂ ਤਿਆਰ ਕੀਤੇ ਗਏ ਭਰੋਸੇਮੰਦ ਅਭਿਆਸਾਂ ਅਤੇ ਪਾਠਾਂ ਦਾ ਭੰਡਾਰ ਮੌਜੂਦ ਹੈ। ਇਹ ਲਾਇਬ੍ਰੇਰੀ ਗਣਿਤ, ਵਿਗਿਆਨ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਨੂੰ ਕਵਰ ਕਰਦੀ ਹੈ ਅਤੇ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹਮੇਸ਼ਾਂ ਮੁਫ਼ਤ ਵਿੱਚ ਉਪਲਬਧ ਹੈ।
ਅਧਿਆਪਕਾਂ ਦੇ ਸਸ਼ਕਤੀਕਰਨ ਲਈ ਟੂਲ
ਖਾਨ ਅਕੈਡਮੀ ਦੀ ਵਰਤੋਂ ਕਰਕੇ, ਅਧਿਆਪਕ ਆਪਣੇ ਵਿਦਾਰਥੀਆਂ ਦੀ ਸਮਝ ਵਿੱਚ ਮੌਜੂਦ ਕਮੀਆਂ ਦੀ ਪਛਾਣ ਕਰ ਸਕਦੇ ਹਨ, ਹਰੇਕ ਵਿਦਿਆਰਥੀ ਦੀ ਸਮਝ ਦੇ ਪੱਧਰ ਮੁਤਾਬਕ ਹਿਦਾਇਤਾਂ ਨੂੰ ਵਿਉਂਤਬੱਧ ਕਰ ਸਕਦੇ ਹਨ ਅਤੇ ਸਾਰੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਨ।
ਅਧਿਆਪਕ
ਆਪਣੀ ਜਮਾਤ ਦੀ ਵਿਲੱਖਣਤਾ ਨੂੰ ਪਛਾਣ ਕੇ ਹਰੇਕ ਵਿਦਿਆਰਥੀ ਨੂੰ ਇਸ ਸਿਖਲਾਈ ਦੇ ਸਫ਼ਰ ਵਿੱਚ ਸ਼ਾਮਲ ਕਰੋ।
ਅਸੀਂ ਅਧਿਆਪਕਾਂ ਨੂੰ ਆਪਣੀ ਪੂਰੀ ਜਮਾਤ ਦੀ ਸਹਾਇਤਾ ਕਰਨ ਲਈ ਸਸ਼ਕਤ ਬਣਾਉਂਦੇ ਹਾਂ। ਖਾਨ ਅਕੈਡਮੀ ਵਰਤਣ ਵਾਲੇ 90% ਅਮਰੀਕੀ ਅਧਿਆਪਕਾਂ ਨੇ ਸਾਨੂੰ ਪ੍ਰਭਾਵੀ ਪਾਇਆ ਹੈ।

ਸਿਖਿਆਰਥੀ ਅਤੇ ਵਿਦਿਆਰਥੀ
ਤੁਸੀਂ ਕੁਝ ਵੀ ਸਿੱਖ ਸਕਦੇ ਹੋ।
ਗਣਿਤ, ਵਿਗਿਆਨ ਅਤੇ ਹੋਰ ਵਿਸ਼ਿਆਂ ਵਿੱਚ ਡੂੰਘੀ, ਮਜ਼ਬੂਤ ਸਮਝ ਵਿਕਸਿਤ ਕਰੋ।
“ਮੇਰਾ ਪਰਿਵਾਰ ਬਹੁਤ ਗਰੀਬ ਹੈ ਅਤੇ ਸਾਡੇ ਘਰ ਵਿੱਚ ਬਸ ਇੱਕ ਹੀ ਕਮਰਾ ਹੈ, ਜਿਸ ਵਿੱਚ ਅਸੀਂ ਸਾਰੇ ਰਹਿੰਦੇ ਹਾਂ। ਛੋਟੇ ਹੁੰਦਿਆਂ, ਮੈਨੂੰ ਗਣਿਤ ਤੋਂ ਬਹੁਤ ਡਰ ਲੱਗਦਾ ਸੀ, ਪਰ ਹੁਣ ਖਾਨ ਅਕੈਡਮੀ ਦੇ ਕਰ ਕੇ ਗਣਿਤ ਮੇਰਾ ਪਸੰਦੀਦਾ ਵਿਸ਼ਾ ਬਣ ਗਿਆ ਹੈ।"

ਅੰਜਲੀਭਾਰਤ

ਇੱਕ-ਜੁੱਟ ਹੋ ਕੇ ਅਸੀਂ ਬਦਲਾਅ ਲਿਆ ਸਕਦੇ ਹਾਂ!
ਹਰੇਕ ਬੱਚੇ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।
ਦੁਨੀਆ ਭਰ ਵਿੱਚ 61.7 ਕਰੋੜ ਬੱਚੇ ਬੁਨਿਆਦੀ ਗਣਿਤ ਅਤੇ ਪੜ੍ਹਨ ਦੇ ਹੁਨਰ ਤੋਂ ਵੰਚਿਤ ਹਨ। ਤੁਸੀਂ ਬੱਚਿਆਂ ਦੇ ਜੀਵਨ ਦੀ ਦਿਸ਼ਾ ਬਦਲ ਸਕਦੇ ਹੋ।
ਮੁੱਖ ਸਮਰਥਕ








ਕੋਵਿਡ-19 ਪ੍ਰਤੀ ਸਾਡੀ ਪ੍ਰਤਿਕਿਰਿਆ ਦੇ ਸਮਰਥਕ






