If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਕੋਰਸ: ਸਿੱਖਿਅਕਾਂ ਲਈ ਖਾਨ - ਸਿੱਖਿਅਕਾਂ ਲਈ ਅਡਵਾਂਸ ਕੋਰਸ (ਭਾਰਤ) > ਯੂਨਿਟ 1

ਪਾਠ 4: ਸਿਖਲਾਈ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਵਾਸਤੇ ਰਣਨੀਤੀਆਂ

ਮੁਹਾਰਤ ਟੀਚਿਆਂ ਅਤੇ ਅਸਾਈਨਮੈਂਟਾਂ ਦੇ ਸਫਲ ਏਕੀਕਰਨ ਲਈ ਛੇ ਪੜਾਅ

ਇਸ ਲੇਖ ਵਿੱਚ, ਅਸੀਂ ਸਿੱਖਾਂਗੇ ਕਿ ਅਸੀਂ ਛੇ ਪੜਾਵਾਂ ਵਿੱਚ ਆਪਣੇ ਵਿਦਿਆਰਥੀਆਂ ਲਈ ਮੁਹਾਰਤ ਟੀਚਿਆਂ ਅਤੇ ਅਸਾਈਨਮੈਂਟਾਂ ਦਾ ਸਫਲ ਏਕੀਕਰਨ ਕਿਵੇਂ ਕਰ ਸਕਦੇ ਹਾਂ।

ਮੁਹਾਰਤ ਟੀਚਿਆਂ ਅਤੇ ਅਸਾਈਨਮੈਂਟਾਂ ਦੇ ਸਫਲ ਏਕੀਕਰਨ ਲਈ ਛੇ ਪੜਾਅ

ਅਧਿਆਪਕ ਹੇਠਾਂ ਦਿੱਤੇ ਛੇ ਪੜਾਵਾਂ ਦੀ ਵਰਤੋਂ ਕਰਦੇ ਹੋਏ ਮੁਹਾਰਤ ਟੀਚਿਆਂ ਨੂੰ ਵਿਅਕਤੀਗਤ ਅਸਾਈਨਮੈਂਟਾਂ ਨਾਲ ਜੋੜਾਬੱਧ ਕਰਕੇ ਇਹ ਪੱਕਾ ਕਰ ਸਕਦੇ ਹਨ ਕਿ ਹਰੇਕ ਵਿਦਿਆਰਥੀ ਵਿਅਕਤੀਗਤ ਬਣਾਏ ਸਿਖਲਾਈ ਅਨੁਭਵ ਦਾ ਹਿੱਸਾ ਬਣੇ।
  1. ਕੋਰਸ ਮੁਹਾਰਤ ਟੀਚੇ ਨਾਲ ਸ਼ੁਰੂਆਤ ਕਰੋ: ਨਵੇਂ ਅਕਾਦਮਿਕ ਸਾਲ ਲਈ ਰੋਸਟਰਿੰਗ ਪ੍ਰਕਿਰਿਆ ਨੂੰ ਪੂਰਾ ਕਰਦੇ ਹੀ, ਆਪਣੀ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਇੱਕ ਕੋਰਸ ਮੁਹਾਰਤ ਟੀਚਾ ਅਸਾਈਨ ਕਰੋ। ਤੁਸੀਂ ਅਕਾਦਮਿਕ ਸਾਲ ਦੇ ਅੰਤ ਨੂੰ ਟੀਚੇ ਦੀ ਨਿਯਤ ਤਾਰੀਖ ਵਜੋਂ ਸੈੱਟ ਕਰ ਸਕਦੇ ਹੋ। ਮੁਹਾਰਤ ਟੀਚੇ ਸਾਨੂੰ ਇਹ ਦੱਸਦੇ ਹਨ ਕਿ ਵਿਦਿਆਰਥੀਆਂ ਨੂੰ ਕੀ ਸਿੱਖਣ ਦਾ ਟੀਚਾ ਮਿੱਥਣਾ ਚਾਹੀਦਾ ਹੈ। ਇਹ ਸਿਖਲਾਈ ਦੇ ਸਫ਼ਰ ਦਾ ਰਸਤਾ ਸੈੱਟ ਕਰਦੇ ਹਨ। ਉਦਾਹਰਨ ਲਈ, ਇੱਕ ਕੋਰਸ ਮੁਹਾਰਤ ਟੀਚਾ, ਸਕੂਲੀ ਸਾਲ ਦੇ ਅੰਤ ਤੱਕ ਬੀਜਗਣਿਤ I ਵਿੱਚ ਨਿਪੁੰਨਤਾ ਹਾਸਲ ਕਰਨਾ ਹੋ ਸਕਦਾ ਹੈ।
  1. ਵਿਦਿਆਰਥੀਆਂ ਨੂੰ ਆਪਣੇ ਟੀਚੇ ਬਾਰੇ ਦੱਸੋ: ਸਾਡਾ ਇਹ ਸੁਝਾਅ ਹੈ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਇਸ ਬਾਰੇ ਚਰਚਾ ਕਰਨ ਕਿ ਪੂਰੇ ਸਕੂਲੀ ਸਾਲ ਦੌਰਾਨ ਮੁਹਾਰਤ ਟੀਚਿਆਂ ਅਤੇ ਅਸਾਈਨਮੈਂਟਾਂ ਨੂੰ ਇਕੱਠੇ ਕਿਵੇਂ ਵਰਤਿਆ ਜਾਵੇਗਾ, ਤਾਂ ਜੋ ਇਸ ਯੋਜਨਾ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਇਸ ਚੀਜ਼ ਦੀ ਸਮਝ ਹੋਵੇ ਕਿ ਅਸੀਂ ਅੱਗੇ ਕਿਵੇਂ ਵਧਣਾ ਹੈ। ਜੇ ਤੁਹਾਡੇ ਵਿਦਿਆਰਥੀ ਖਾਨ ਅਕੈਡਮੀ ‘ਤੇ ਨਵੇਂ ਹਨ, ਤਾਂ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਲੌਗ-ਇਨ ਕ੍ਰੀਡੈਂਸ਼ੀਅਲ ਸਾਂਝੇ ਕਰੋ ਅਤੇ ਖਾਨ ਅਕੈਡਮੀ ਪਲੇਟਫਾਰਮ ‘ਤੇ ਲੌਗ ਇਨ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੋ।
  2. ਯੂਨਿਟ ਮੁਹਾਰਤ ਟੀਚੇ ਸੈੱਟ ਕਰੋ: ਹਰੇਕ ਯੂਨਿਟ ਦੀ ਸ਼ੁਰੂਆਤ ‘ਤੇ, ਯੂਨਿਟ ਮੁਹਾਰਤ ਟੀਚੇ ਸੈੱਟ ਕਰੋ, ਜੋ ਤੁਹਾਡੇ ਵਿਦਿਆਰਥੀਆਂ ਲਈ ਥੋੜ੍ਹੇ ਸਮੇਂ ਦੇ ਟੀਚੇ ਮੁਹੱਈਆ ਕਰਵਾਉਂਦੇ ਹਨ। ਆਪਣੇ ਯੂਨਿਟ ਮੁਹਾਰਤ ਟੀਚਿਆਂ ਨੂੰ ਮੈਪ ਕਰੋ - ਇਨ੍ਹਾਂ ਨੂੰ ਆਪਣੇ ਪਾਠਕ੍ਰਮ ਦੇ ਕ੍ਰਮ ਨਾਲ ਇਕਸਾਰ ਬਣਾਉਣ ਬਾਰੇ ਸੋਚੋ। ਇਸ ਨਾਲ ਤੁਹਾਨੂੰ ਪੂਰੇ ਸਾਲ ਦਾ ਇੱਕ ਨਕਸ਼ਾ ਮਿਲ ਜਾਵੇਗਾ ਅਤੇ ਤੁਸੀਂ ਆਪਣੀ ਸਿਖਲਾਈ ਲਈ ਇੱਕ ਯੋਜਨਾ ਤਿਆਰ ਕਰ ਪਾਓਗੇ।
  3. ਰਣਨੀਤਿਕ ਤੌਰ ‘ਤੇ ਅਸਾਈਨਮੈਂਟਾਂ ਬਣਾਓ: ਇੱਕ ਵਾਰ ਨਕਸ਼ਾ ਸੈੱਟ ਹੋ ਜਾਣ ‘ਤੇ, ਅਸਾਈਨਮੈਂਟਾਂ ਵਿਦਿਆਰਥੀਆਂ ਨੂੰ ਟੀਚਾ ਹਾਸਲ ਕਰਨ ਵਿੱਚ ਮਦਦ ਕਰਦੀਆਂ ਹਨ। ਇਹ ਵਿਦਿਆਰਥੀਆਂ ਨੂੰ ਉਨ੍ਹਾਂ ਹੁਨਰਾਂ ਅਤੇ ਧਾਰਨਾਵਾਂ ਨਾਲ ਸੰਬੰਧਿਤ ਸੇਧਿਤ ਅਭਿਆਸ ਮੁਹੱਈਆ ਕਰਵਾਉਂਦੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਮੁਹਾਰਤ ਹਾਸਲ ਕਰਨੀ ਹੈ ਅਤੇ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਉਦਾਹਰਨ ਲਈ, ਕੋਰਸ ਮੁਹਾਰਤ ਟੀਚਾ, ਬੀਜਗਣਿਤ I ਵਿੱਚ ਨਿਪੁੰਨਤਾ ਹਾਸਲ ਕਰਨਾ ਹੈ ਅਤੇ ਕੁਝ ਵਿਦਿਆਰਥੀ ਸਮੀਕਰਨਾਂ ਨੂੰ ਨਹੀਂ ਸਮਝ ਪਾ ਰਹੇ ਹਨ। ਇਸ ਸਥਿਤੀ ਵਿੱਚ, ਇੱਕ ਅਸਾਈਨਮੈਂਟ ਵਿਦਿਆਰਥੀਆਂ ਨੂੰ ਹਿਦਾਇਤੀ ਵੀਡੀਓ ਦੇਖਣ ਤੋਂ ਬਾਅਦ ਕੁਝ ਵਾਧੂ ਸਵਾਲਾਂ ਨੂੰ ਹੱਲ ਕਰਨ ਦਾ ਮੌਕਾ ਦਿੰਦੀ ਹੈ।
ਅਸਾਈਨਮੈਂਟ ਉਨ੍ਹਾਂ ਵਿਦਿਆਰਥੀਆਂ ਨੂੰ ਪੂਰਕ ਹਿਦਾਇਤਾਂ ਦੇਣ ਲਈ ਇੱਕ ਲਾਹੇਵੰਦ ਟੂਲ ਹੈ, ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਇਹ ਵਿਦਿਆਰਥੀਆਂ ਨੂੰ ਵਰਤਮਾਨ ਵਿੱਚ ਪੜ੍ਹਾਏ ਜਾ ਰਹੇ ਹੁਨਰਾਂ ਅਤੇ ਧਾਰਨਾਵਾਂ ਦਾ ਅਭਿਆਸ ਕਰਨ ਅਤੇ ਉਨ੍ਹਾਂ ਨੂੰ ਮੁੜ-ਦੁਹਰਾਉਣ ਦੇ ਮੌਕੇ ਮੁਹੱਈਆ ਕਰਵਾਉਂਦੀਆਂ ਹਨ, ਪਰ ਜ਼ਰੂਰੀ ਨਹੀਂ ਕਿ ਇਨ੍ਹਾਂ ਨੂੰ ਸਥਾਈ ਰੂਪ ਵਿੱਚ ਵਰਤਿਆ ਜਾਵੇ। ਇਸ ਸੇਧਿਤ ਵਿਧੀ ਨਾਲ ਇਹ ਪੱਕਾ ਕੀਤਾ ਜਾ ਸਕਦਾ ਹੈ ਕਿ ਲੋੜਵੰਦ ਵਿਦਿਆਰਥੀਆਂ ਨੂੰ ਉਸ ਸਮੇਂ ਸਹਾਇਤਾ ਮਿਲੇ, ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੈ। ਇਸ ਤੋਂ ਇਲਾਵਾ, ਇੱਕ ਵਿਆਪਕ ਮੁਲਾਂਕਣ ਪ੍ਰਕਿਰਿਆ ਦੇ ਹਿੱਸੇ ਵਜੋਂ ਪੂਰੀ ਜਮਾਤ ਨੂੰ ਕਵਿੱਜ਼ ਅਤੇ ਯੂਨਿਟ ਟੈਸਟ ਅਸਾਈਨ ਕਰੋ।
  1. ਪ੍ਰਗਤੀ ਨੂੰ ਮਾਨੀਟਰ ਕਰਨ ਲਈ ਰਿਪੋਰਟਾਂ (ਪ੍ਰਗਤੀ, ਮੁਹਾਰਤ, ਹੁਨਰ, ਸਰਗਰਮੀ ਦੀ ਰੂਪ-ਰੇਖਾ, ਸਕੋਰ) ਦੀ ਵਰਤੋਂ ਕਰੋ: ਵਿਦਿਆਰਥੀਆਂ ਵੱਲੋਂ ਅਸਾਈਨਮੈਂਟਾਂ ਪੂਰੀਆਂ ਕਰਨ ‘ਤੇ, ਡਾਟਾ ਦੀ ਵਰਤੋਂ ਕਰਕੇ ਮੁਹਾਰਤ ਟੀਚਿਆਂ ਪ੍ਰਤੀ ਉਨ੍ਹਾਂ ਦੀ ਪ੍ਰਗਤੀ ਨੂੰ ਮਾਨੀਟਰ ਕਰੋ। ਇਸ ਨਾਲ ਤੁਹਾਨੂੰ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ, ਜਿਨ੍ਹਾਂ ਵਿੱਚ ਵਿਦਿਆਰਥੀ ਕਮਜ਼ੋਰ ਹਨ ਅਤੇ ਫਿਰ ਤੁਸੀਂ ਉਸ ਹਿਸਾਬ ਨਾਲ ਆਪਣੇ ਪੜ੍ਹਾਉਣ ਦੇ ਤਰੀਕੇ ਨੂੰ ਵਿਵਸਥਿਤ ਕਰ ਸਕਦੇ ਹੋ।
  2. ਪ੍ਰਾਪਤੀਆਂ ਦਾ ਜਸ਼ਨ ਮਨਾਓ: ਜਿਵੇਂ ਜਿਵੇਂ ਵਿਦਿਆਰਥੀ ਅਭਿਆਸ, ਕਵਿੱਜ਼ ਅਤੇ ਟੈਸਟ ਪੂਰੇ ਕਰਦੇ ਹਨ, ਉਨ੍ਹਾਂ ਨੂੰ ਸਮੱਗਰੀ ਚੰਗੀ ਤਰ੍ਹਾਂ ਸਮਝ ਆਉਣ ਲੱਗਦੀ ਹੈ ਅਤੇ ਉਹ ਆਪਣੇ ਮੁਹਾਰਤ ਟੀਚਿਆਂ ਦੇ ਨਜ਼ਦੀਕ ਪਹੁੰਚਦੇ ਜਾਂਦੇ ਹਨ। ਮੁਹਾਰਤ ਟੀਚੇ ਨੂੰ ਪੂਰਾ ਕਰਨ ਦਾ ਮਤਲਬ ਹੈ ਕਿ ਵਿਦਿਆਰਥੀ ਨੇ ਕੋਰਸ ਸੰਬੰਧੀ ਵਿਆਪਕ ਅਤੇ ਡੂੰਘੀ ਸਮਝ ਵਿਕਸਿਤ ਕਰ ਲਈ ਹੈ। ਜਦੋਂ ਵਿਦਿਆਰਥੀ ਮੁਹਾਰਤ ਟੀਚੇ ਪੂਰੇ ਕਰਦੇ ਹਨ, ਤਾਂ ਉਨ੍ਹਾਂ ਦੀ ਇਸ ਸਫਲਤਾ ਦਾ ਜਸ਼ਨ ਮਨਾਓ! ਇਸ ਨਾਲ ਉਨ੍ਹਾਂ ਨੂੰ ਮਿਹਨਤ ਕਰਦੇ ਰਹਿਣ ਅਤੇ ਹਰ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਦਾ ਪ੍ਰੋਤਸਾਹਨ ਮਿਲੇਗਾ।

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।