If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਕੋਰਸ: ਸਿੱਖਿਅਕਾਂ ਲਈ ਖਾਨ - ਸਿੱਖਿਅਕਾਂ ਲਈ ਅਡਵਾਂਸ ਕੋਰਸ (ਭਾਰਤ) > ਯੂਨਿਟ 1

ਪਾਠ 4: ਸਿਖਲਾਈ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਵਾਸਤੇ ਰਣਨੀਤੀਆਂ

ਮੁਹਾਰਤ ਟੀਚਿਆਂ ਨੂੰ ਅਸਾਈਨਮੈਂਟਾਂ ਨਾਲ ਜੋੜਾਬੱਧ ਕਰਨਾ

ਇਸ ਲੇਖ ਵਿੱਚ, ਅਸੀਂ ਮੁਹਾਰਤ ਟੀਚਿਆਂ ਨੂੰ ਅਸਾਈਨਮੈਂਟਾਂ ਨਾਲ ਜੋੜਾਬੱਧ ਕਰ ਕੇ ਆਪਣੇ ਵਿਦਿਆਰਥੀਆਂ ਲਈ ਇੱਕ ਵਿਅਕਤੀਗਤ ਬਣਾਇਆ ਅਨੁਭਵ ਬਣਾਉਣਾ ਸਿੱਖਾਂਗੇ।

ਮੁਹਾਰਤ ਟੀਚਿਆਂ ਨੂੰ ਅਸਾਈਨਮੈਂਟਾਂ ਨਾਲ ਜੋੜਾਬੱਧ ਕਰਨਾ

ਸਾਡਾ ਉਦੇਸ਼, ਸਾਰੇ ਵਿਦਿਆਰਥੀਆਂ ਨੂੰ ਸਕੂਲੀ ਸਾਲ ਦੇ ਅੰਤ ਤੱਕ ਕੋਰਸ ਦੀ ਸਮੱਗਰੀ ਵਿੱਚ ਮੁਹਾਰਤ ਹਾਸਲ ਕਰਵਾਉਣਾ ਹੈ। ਖਾਨ ਅਕੈਡਮੀ ਵਿੱਚ, ਸਾਡਾ ਇਹ ਮੰਨਣਾ ਹੈ ਕਿ ਉਚਿਤ ਸਹਾਇਤਾ ਮਿਲਣ ‘ਤੇ ਸਾਰੇ ਵਿਦਿਆਰਥੀ ਅਜਿਹਾ ਕਰਨ ਵਿੱਚ ਸਮਰੱਥ ਹਨ। ਸੇਧਿਤ ਅਸਾਈਨਮੈਂਟਾਂ ਦੇ ਨਾਲ ਕੋਰਸ ਅਤੇ ਯੂਨਿਟ ਮੁਹਾਰਤ ਟੀਚਿਆਂ ਦੀ ਵਰਤੋਂ ਕਰਦੇ ਹੋਏ, ਅਸੀਂ ਵਿਦਿਆਰਥੀਆਂ ਲਈ ਮੁਹਾਰਤ ਹਾਸਲ ਕਰਨ ਦੀ ਗਤੀ ਵਿੱਚ ਵਾਧਾ ਕਰ ਸਕਦੇ ਹਾਂ।
ਕੋਰਸ ਮੁਹਾਰਤ ਟੀਚਾ ਇੱਕ ਵਿਦਿਆਰਥੀ ਲਈ ਲੰਬੇ ਸਮੇਂ ਦੇ ਟੀਚੇ ਦਾ ਕੰਮ ਕਰਦਾ ਹੈ, ਜਿਸਦਾ ਉਦੇਸ਼ ਪੂਰੇ ਸਕੂਲੀ ਸਾਲ ਦੌਰਾਨ ਖਾਨ ਅਕੈਡਮੀ ਦੇ ਕੋਰਸ ਵਿੱਚ ਨਿਪੁੰਨਤਾ ਹਾਸਲ ਕਰਨਾ ਹੁੰਦਾ ਹੈ। ਇਹ ਟੀਚਾ ਪੂਰੇ ਕੋਰਸ ਲਈ ਇੱਕ ਮਾਰਗਦਰਸ਼ਨ ਮੁਹੱਈਆ ਕਰਵਾਉਂਦਾ ਹੈ ਅਤੇ ਸਥਾਈ ਪ੍ਰਗਤੀ ਨੂੰ ਉਤਸ਼ਾਹਿਤ ਕਰਦਾ ਹੈ।
ਯੂਨਿਟ ਮੁਹਾਰਤ ਟੀਚੇ, ਛੋਟੇ ਸਮੇਂ ਦੇ ਟੀਚੇ ਹੁੰਦੇ ਹਨ, ਜਿਨ੍ਹਾਂ ਦਾ ਉਦੇਸ਼ ਕਿਸੇ ਇੱਕ ਯੂਨਿਟ ‘ਤੇ ਮੁਹਾਰਤ ਹਾਸਲ ਕਰਨਾ ਹੁੰਦਾ ਹੈ। ਇਹ ਟੀਚੇ ਜਮਾਤ ਅੰਦਰ ਵਰਤਮਾਨ ਵਿੱਚ ਪੜ੍ਹਾਏ ਜਾ ਰਹੇ ਵਿਸ਼ੇ ਦੇ ਇਕਸਾਰ ਹੁੰਦੇ ਹਨ ਅਤੇ ਪੜ੍ਹਾਏ ਜਾ ਰਹੇ ਯੂਨਿਟ ਦੀ ਸਮੱਗਰੀ ਦੀ ਸਮਝ ਨੂੰ ਵਧਾਉਂਦੇ ਹਨ। ਇਨ੍ਹਾਂ ਨੂੰ ਤੁਹਾਡੀ ਸਿਖਲਾਈ ਯੋਜਨਾ ਅਨੁਸਾਰ ਕਿਸੇ ਵੀ ਕ੍ਰਮ ਵਿੱਚ ਅਸਾਈਨ ਕੀਤਾ ਜਾ ਸਕਦਾ ਹੈ।
ਕੋਰਸ ਮੁਹਾਰਤ ਨੂੰ ਲੰਬੇ ਸਮੇਂ ਦੇ ਟੀਚੇ ਅਤੇ ਯੂਨਿਟ ਮੁਹਾਰਤ ਨੂੰ ਛੋਟੇ ਸਮੇਂ ਦੇ ਟੀਚੇ ਵਜੋਂ ਵਰਤਦੇ ਹੋਏ, ਅਧਿਆਪਕ ਅਤੇ ਵਿਦਿਆਰਥੀ ਆਪਣੀ ਸਿਖਲਾਈ ਦੀ ਪ੍ਰਗਤੀ ਨੂੰ ਟਰੈਕ ਕਰ ਸਕਦੇ ਹਨ ਅਤੇ ਸਫਲਤਾ ਦੇ ਰਾਹ ‘ਤੇ ਚੱਲਦੇ ਰਹੇ ਉਤਸ਼ਾਹਿਤ ਰਹਿ ਸਕਦੇ ਹਨ। ਲੰਬੇ ਸਮੇਂ ਅਤੇ ਛੋਟੇ ਸਮੇਂ ਦੇ ਟੀਚਿਆਂ ਦਾ ਇਹ ਸੁਮੇਲ, ਇੱਕ ਲਚਕਦਾਰ ਅਤੇ ਵਿਅਕਤੀਗਤ ਬਣਾਇਆ ਸਿਖਲਾਈ ਅਨੁਭਵ ਪੇਸ਼ ਕਰਦਾ ਹੈ, ਜੋ ਹਰੇਕ ਵਿਦਿਆਰਥੀ ਦੀ ਲੋੜ ਮੁਤਾਬਕ ਅਨੁਕੂਲ ਬਣ ਸਕਦਾ ਹੈ।
ਅਕਸਰ ਇਹ ਹੁੰਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਧਾਰਨਾ ਦੀ ਸਮਝ ਨਹੀਂ ਵੀ ਲੱਗੀ, ਉਨ੍ਹਾਂ ਨੂੰ ਵੀ ਅਗਲਾ ਵਿਸ਼ਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇੰਝ ਹੋਣ ‘ਤੇ, ਵਿਦਿਆਰਥੀ ਉਸ ਬੁਨਿਆਦੀ ਸਮਝ ਤੋਂ ਵਾਂਝੇ ਰਹਿ ਜਾਂਦੇ ਹਨ, ਜੋ ਨਵੇਂ ਵਿਸ਼ੇ ਜਾਂ ਨਵੀਂ ਸਮੱਗਰੀ ਨੂੰ ਸਮਝਣ ਲਈ ਲੋੜੀਂਦੀ ਹੈ ਅਤੇ ਇਹ ਗੈਪ ਜਾਂ ਸਮਝ ਵਿੱਚ ਆਈ ਕਮੀ, ਭਵਿੱਖ ਵਿੱਚ ਵੱਡਾ ਰੂਪ ਲੈ ਲੈਂਦੇ ਹਨ, ਜਿਸ ਨਾਲ ਵਿਦਿਆਰਥੀ ਨੂੰ ਅਡਵਾਂਸ ਧਾਰਨਾਵਾਂ ਸਮਝਣ ਵਿੱਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਖਾਨ ਅਕੈਡਮੀ ਵਿੱਚ ਮੌਜੂਦ ਅਸਾਈਨਮੈਂਟਾਂ, ਵਿਅਕਤੀਗਤ ਬਣਾਈ ਵਿਦਿਆਰਥੀ ਸਹਾਇਤਾ ਲਈ ਵਰਤਿਆ ਜਾ ਸਕਣ ਵਾਲਾ ਇੱਕ ਰਣਨੀਤਿਕ ਟੂਲ ਹੈ। ਇਸ ਦੀ ਮਦਦ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵਿਉਂਤਬੱਧ ਕੀਤੀ ਗਈ ਵਾਧੂ ਸਹਾਇਤਾ ਮੁਹੱਈਆ ਕਰਵਾਈ ਜਾ ਸਕਦੀ ਹੈ, ਜੋ ਪੜ੍ਹਾਈ ਵਿੱਚ ਕਮਜ਼ੋਰ ਹਨ ਜਾਂ ਕਿਸੇ ਵਿਸ਼ੇ ਨੂੰ ਸਮਝ ਨਹੀਂ ਪਾ ਰਹੇ ਹਨ ਜਾਂ ਉਨ੍ਹਾਂ ਵਿਦਿਆਰਥੀਆਂ ਨੂੰ ਵਧੀਕ ਚੁਣੌਤੀਆਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ, ਜੋ ਅੱਗੇ ਵਧਣ ਲਈ ਤਿਆਰ ਹਨ। ਇਹ ਤਰੀਕਾ ਪੂਰੀ ਜਮਾਤ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਹੀਂ ਹੈ, ਪਰ ਇਸਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ‘ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਨ੍ਹਾਂ ਨੂੰ ਵਾਧੂ ਸੇਧਿਤ ਸਹਾਇਤਾ ਦੀ ਲੋੜ ਹੈ।
ਅਧਿਆਪਕ ਇਨ੍ਹਾਂ ਅਸਾਈਨਮੈਂਟਾਂ ਨੂੰ ਬਣਾਉਣ ਲਈ, ਵੀਡੀਓ, ਲੇਖ, ਅਭਿਆਸ, ਕਵਿੱਜ਼ ਅਤੇ ਯੂਨਿਟ ਟੈਸਟ ਵਰਗੇ ਕਈ ਸਾਰੇ ਸਰੋਤਾਂ ਵਿੱਚੋਂ ਕਿਸੇ ਦੀ ਵੀ ਚੋਣ ਕਰ ਸਕਦੇ ਹਨ। ਵਿਦਿਆਰਥੀ ਦੀ ਕਾਰਗੁਜ਼ਾਰੀ ਅਤੇ ਪ੍ਰਗਤੀ ਨੂੰ ਟਰੈਕ ਕਰਕੇ, ਅਧਿਆਪਕ ਉਨ੍ਹਾਂ ਦੇ ਕਮਜ਼ੋਰ ਖੇਤਰਾਂ ਦੀ ਪਛਾਣ ਕਰ ਸਕਦੇ ਹਨ ਅਤੇ ਉਸ ਹਿਸਾਬ ਨਾਲ ਅਸਾਈਨਮੈਂਟਾਂ ਨੂੰ ਵਿਵਸਥਿਤ ਕਰ ਸਕਦੇ ਹਨ। ਇਸ ਤਰੀਕੇ ਨਾਲ, ਹਰੇਕ ਵਿਦਿਆਰਥੀ ਕੋਰਸ ਦੀ ਸਮੱਗਰੀ ਵਿੱਚ ਮੁਹਾਰਤ ਹਾਸਲ ਕਰਨ ਲਈ ਲੋੜੀਂਦੀ ਵਿਸ਼ੇਸ਼ ਸਹਾਇਤਾ ਪ੍ਰਾਪਤ ਕਰ ਸਕੇਗਾ। ਉਹ ਹੁਨਰਾਂ ਵਿੱਚ ਮੁਹਾਰਤ ਹਾਸਲ ਕਰ ਸਕਣਗੇ ਅਤੇ ਅੱਗੇ ਦੇ ਯੂਨਿਟਾਂ ਨੂੰ ਸਮਝਣ ਵਿੱਚ ਸਫਲਤਾ ਹਾਸਲ ਕਰਨਗੇ, ਕਿਉਂਕਿ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਪ੍ਰਾਪਤ ਹੋਈ ਹੈ।

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।