If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਕੋਰਸ: ਸਿੱਖਿਅਕਾਂ ਲਈ ਖਾਨ - ਸਿੱਖਿਅਕਾਂ ਲਈ ਅਡਵਾਂਸ ਕੋਰਸ (ਭਾਰਤ) > ਯੂਨਿਟ 1

ਪਾਠ 3: ਸਿਖਲਾਈ ਨੂੰ ਵਿਅਕਤੀਗਤ ਬਣਾਉਣ ਲਈ ਖਾਨ ਅਕੈਡਮੀ ਦੀ ਵਰਤੋਂ ਕਰਨਾ

ਅਧਿਆਪਕ ਸਰਗਰਮੀ ਰੂਪ-ਰੇਖਾ ਰਿਪੋਰਟ ਨੂੰ ਦੇਖਣਾ

ਅਧਿਆਪਕ ਸਰਗਰਮੀ ਰੂਪ-ਰੇਖਾ ਰਿਪੋਰਟ ਨੂੰ ਦੇਖਣਾ

ਅਧਿਆਪਕ ਸਰਗਰਮੀ ਰੂਪ-ਰੇਖਾ ਰਿਪੋਰਟ ਨੂੰ ਦੇਖਣ ਦਾ ਤਰੀਕਾ

ਅਧਿਆਪਕ ਸਰਗਰਮੀ ਰੂਪ-ਰੇਖਾ ਰਿਪੋਰਟ ਕੀ ਹੁੰਦੀ ਹੈ?

ਅਧਿਆਪਕ ਸਰਗਰਮੀ ਰੂਪ-ਰੇਖਾ ਰਿਪੋਰਟ ਇੱਕ ਅਜਿਹੀ ਵਿਸ਼ੇਸ਼ਤਾ ਹੈ, ਜੋ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੀ ਖਾਨ ਅਕੈਡਮੀ ‘ਤੇ ਕੀਤੀ ਗਈ ਹਾਲੀਆ ਸਰਗਰਮੀ ਅਤੇ ਪ੍ਰਾਪਤੀ ਨੂੰ ਮਾਨੀਟਰ ਕਰਨ ਅਤੇ ਟਰੈਕ ਕਰਨ ਦੇ ਯੋਗ ਬਣਾਉਂਦੀ ਹੈ। ਇਹ ਰਿਪੋਰਟ ਉਨ੍ਹਾਂ ਸਾਰੇ ਖੇਤਰਾਂ ਬਾਰੇ ਤਾਂ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਉਂਦੀ ਹੀ ਹੈ, ਜਿਨ੍ਹਾਂ ਵਿੱਚ ਤੁਹਾਡੇ ਵਿਦਿਆਰਥੀਆਂ ਨੇ ਵਧੀਆ ਕੰਮ ਕੀਤਾ, ਇਸ ਦੇ ਨਾਲ-ਨਾਲ, ਤੁਸੀਂ ਇਸ ਰਪੋਰਟ ਰਾਹੀਂ ਉਨ੍ਹਾਂ ਖੇਤਰਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ, ਜਿਨ੍ਹਾਂ ਵਿੱਚ ਤੁਹਾਡੇ ਵਿਦਿਆਰਥੀਆਂ ਨੂੰ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ।

ਹੇਠਾਂ ਸਰਗਰਮੀ ਰੂਪ ਰੇਖਾ ਰਿਪੋਰਟ ਨੂੰ ਲੱਭਣ ਅਤੇ ਉਸ ਦੀ ਵਰਤੋਂ ਕਰਨ ਦੇ ਪੜਾਅ ਦਿੱਤੇ ਗਏ ਹਨ:

ਪੜਾਅ 1: ਆਪਣੇ ਖਾਨ ਅਕੈਡਮੀ ਖਾਤੇ ਵਿੱਚ ਲੌਗ-ਇਨ ਕਰੋ। ਉੱਪਰਲੇ ਸੱਜੇ ਕੋਨੇ ਵਿੱਚ ਆਪਣੇ ਨਾਮ ‘ਤੇ ਕਲਿੱਕ ਕਰੋ, ਫਿਰ ਡ੍ਰੌਪ-ਡਾਊਨ ਸੂਚੀ ਵਿੱਚੋਂ “ਅਧਿਆਪਕ ਡੈਸ਼ਬੋਰਡ” ਚੁਣੋ।
ਪੜਾਅ 2: ਉਹ ਜਮਾਤ ਚੁਣੋ, ਜੋ ਤੁਸੀਂ ਦੇਖਣਾ ਚਾਹੁੰਦੇ ਹੋ
ਪੜਾਅ 3: ਆਪਣੇ ਅਧਿਆਪਕ ਡੈਸ਼ਬੋਰਡ ਵਿੱਚ ਲੌਗ-ਇਨ ਕਰੋ, ਪਹਿਲਾਂ “ਸਰਗਰਮੀ ਰੂਪ-ਰੇਖਾ” ਟੈਬ, ਫਿਰ “ਸਰਗਰਮੀ” ਚੁਣੋ। ਤੁਹਾਨੂੰ ਹਰੇਕ ਵਿਦਿਆਰਥੀ ਦੀ ਸਰਗਰਮੀ ਦਿਖਾਉਣ ਵਾਲੀ ਵਿਦਿਆਰਥੀਆਂ ਦੀ ਇੱਕ ਸੂਚੀ ਦਿਖਾਈ ਦੇਵੇਗੀ।
ਪੜਾਅ 4: ਫਿਲਟਰਾਂ ਨੂੰ ਵਿਵਸਥਿਤ ਕਰੋ, ਜਿਨ੍ਹਾਂ ਵਿੱਚ ਤਾਰੀਖ ਦੀ ਰੇਂਜ ਅਤੇ “ਸਿਰਫ਼ ਮੇਰੀ ਜਮਾਤ ਦੇ ਕੋਰਸ ਦਿਖਾਓ” ਫਿਲਟਰ ਸ਼ਾਮਲ ਹਨ
ਪੜਾਅ 5: ਰਿਪੋਰਟ ਵਿੱਚ ਦਿੱਤੇ ਵਿਦਿਆਰਥੀ ਡਾਟਾ ਦਾ ਵਿਸ਼ਲੇਸ਼ਣ ਕਰੋ। ਹੇਠਾਂ ਤੁਹਾਡੀ ਮਦਦ ਲਈ ਕੁਝ ਨੁਕਤੇ ਦਿੱਤੇ ਹੋਏ ਹਨ:
  • ਜਦੋਂ ਤੁਸੀਂ ਕਾਲਮ ਦੇ ਸਿਰਲੇਖਾਂ ਉੱਪਰ ਆਪਣੇ ਮਾਊਸ ਵਾਲਾ ਤੀਰ ਲੈ ਕੇ ਜਾਂਦੇ ਹੋ, ਤਾਂ ਤੁਹਾਨੂੰ ਇੱਕ ਟੂਲਟਿਪ ਦਿਖਾਈ ਦੇਵੇਗੀ ਜੋ ਮਾਪਕਾਂ ਬਾਰੇ ਹੋਰ ਵਿਸਤਾਰ ਵਿੱਚ ਦੱਸਦੀ ਹੈ।
  • “ਕੁੱਲ” ਜਾਂ “ਨਿਪੁੰਨਤਾ” ‘ਤੇ ਕਲਿੱਕ ਕਰਕੇ ਤੁਸੀਂ ਕ੍ਰਮ ਨੂੰ ਉੱਚ-ਘੱਟ, ਘੱਟ-ਉੱਚ ਵਿੱਚ ਬਦਲ ਸਕਦੇ ਹੋ।

ਇਸ ਰਿਪੋਰਟ ਦੀ ਮਦਦ ਨਾਲ ਤੁਸੀਂ ਹੇਠਾਂ ਦਿੱਤੀਆਂ ਚੀਜ਼ਾਂ ਕਰ ਸਕੋਗੇ:

  • ਪ੍ਰਗਤੀ ਨੂੰ ਮਾਨੀਟਰ ਕਰਕੇ ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨਾ, ਜੋ ਬਹੁਤ ਵਧੀਆ ਕੰਮ ਕਰ ਰਹੇ ਹਨ ਜਾਂ ਜਿਨ੍ਹਾਂ ਨੂੰ ਹਾਲੇ ਕਾਫ਼ੀ ਮਿਹਨਤ ਕਰਨ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦੀ ਸਮੇਂ ਸਿਰ ਮਦਦ ਕੀਤੀ ਜਾ ਸਕੇ।
  • ਇੱਕ ਸਰਸਰੀ ਨਜ਼ਰ ਵਿੱਚ ਇਹ ਨਿਰਧਾਰਿਤ ਕਰਨਾ ਕਿ ਵਿਦਿਆਰਥੀ ਦਿੱਤੇ ਹੋਏ ਹੁਨਰ ਅਤੇ ਸਮੇਂ ਸੰਬੰਧੀ ਟੀਚਿਆਂ ਨੂੰ ਪੂਰਾ ਕਰ ਰਹੇ ਹਨ ਜਾਂ ਨਹੀਂ। ਯਾਦ ਰੱਖੋ ਕਿ ਇੱਥੇ ਟੀਚਾ ਹਰ ਹਫ਼ਤੇ ਖਾਨ ਅਕੈਡਮੀ ਨੂੰ 30+ ਮਿੰਟ ਲਈ ਵਰਤਣਾ ਅਤੇ ਘੱਟੋ ਘੱਟ ਦੋ ਹੁਨਰਾਂ ਵਿੱਚ ਆਪਣਾ ਪੱਧਰ ਉੱਪਰ ਚੁੱਕਣਾ ਹੈ।
  • ਇੱਕ ਸਰਸਰੀ ਨਜ਼ਰ ਵਿੱਚ ਇਹ ਨਿਰਧਾਰਿਤ ਕਰਨਾ ਕਿ ਵਿਦਿਆਰਥੀ ਦਿੱਤੇ ਹੋਏ ਹੁਨਰ ਅਤੇ ਸਮੇਂ ਸੰਬੰਧੀ ਟੀਚਿਆਂ ਨੂੰ ਪੂਰਾ ਕਰ ਰਹੇ ਹਨ ਜਾਂ ਨਹੀਂ। ਯਾਦ ਰੱਖੋ ਕਿ ਇੱਥੇ ਟੀਚਾ ਹਰ ਹਫ਼ਤੇ ਖਾਨ ਅਕੈਡਮੀ ਨੂੰ 30+ ਮਿੰਟ ਲਈ ਵਰਤਣਾ ਅਤੇ ਘੱਟੋ ਘੱਟ ਦੋ ਹੁਨਰਾਂ ਵਿੱਚ ਆਪਣਾ ਪੱਧਰ ਉੱਪਰ ਚੁੱਕਣਾ ਹੈ।
  • ਪ੍ਰਾਪਤੀ ਬਾਰੇ ਹੋਰ ਵਿਸਤ੍ਰਿਤ ਡਾਟਾ ਦੇਖਣਾ। ਆਸਾਨੀ ਨਾਲ ਉਨ੍ਹਾਂ ਹੁਨਰਾਂ ਨੂੰ ਦੇਖੋ, ਜਿਨ੍ਹਾਂ ਵਿੱਚ ਤੁਹਾਡੇ ਵਿਦਿਆਰਥੀ ਮੁਹਾਰਤ ਹਾਸਲ ਕਰ ਰਹੇ ਹਨ। ਵਿਦਿਆਰਥੀਆਂ ਨੂੰ ਹਰ ਹਫ਼ਤੇ ਘੱਟੋ ਘੱਟ 2 ਹੁਨਰਾਂ ਵਿੱਚ ਆਪਣਾ ਪੱਧਰ ਉੱਚਾ ਚੁੱਕਣਾ ਚਾਹੀਦਾ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਹੁਨਰ ਦਾ ਪੱਧਰ ਵੱਧ ਕੇ ਨਿਪੁੰਨ ਜਾਂ ਇਸ ਤੋਂ ਉੱਪਰ ਹੋਣਾ ਚਾਹੀਦਾ ਹੈ।

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।