If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਕੋਰਸ: ਸਿੱਖਿਅਕਾਂ ਲਈ ਖਾਨ - ਸਿੱਖਿਅਕਾਂ ਲਈ ਸ਼ੁਰੂਆਤੀ ਕੋਰਸ (ਭਾਰਤ) > ਯੂਨਿਟ 1

ਪਾਠ 6: ਖਾਨ ਅਕੈਡਮੀ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਰਣਨੀਤੀਆਂ

ਮੁੜ ਪ੍ਰਸਾਰਣ (ਰੀਕੈਪ)

ਮੁੜ ਪ੍ਰਸਾਰਣ (ਰੀਕੈਪ)

ਖਾਨ ਅਕੈਡਮੀ ਨੂੰ ਪ੍ਰਭਾਵਸ਼ਾਲੀ ਤਰੀਕੇ ਲਾਗੂ ਕਰਨ ਦੀ ਰਣਨੀਤੀਆਂ

ਕਲਾਸ ਵਿੱਚ ਖਾਨ ਅਕੈਡਮੀ ਅਸਾਈਨਮੈਂਟਸ ਦੀ ਵਰਤੋਂ ਕਰਨ ਦੇ ਵੱਖ-ਵੱਖ ਤਰੀਕੇ।

ਮਾਡਲ 1: ਸਿਖਾਣਾ, ਅਸਾਈਨ ਕਰਨਾ ਅਤੇ ਅਭਿਆਸ ਕਰਨਾ

  • ਤੁਸੀਂ ਵਿਸ਼ੇ ਨੂੰ ਸਿਖਾ ਸਕਦੇ ਹੋ ਅਤੇ ਆਪਣੀ ਯੋਜਨਾ ਜਾਂ ਸਿਲੇਬਸ ਦੇ ਅਨੁਸਾਰ ਵਿਦਿਆਰਥੀਆਂ ਨੂੰ ਸੰਕਲਪ ਪੇਸ਼ ਕਰ ਸਕਦੇ ਹੋ। ਤੁਹਾਡੇ ਸਕੂਲ ਵਿੱਚ ਬੁਨਿਆਦੀ ਢਾਂਚੇ ਦੀ ਉਪਲਬਧਤਾ ਦੇ ਆਧਾਰ 'ਤੇ, ਤੁਸੀਂ ਵਿਸ਼ੇ ਨੂੰ ਸਿਖਾਉਣ ਲਈ ਖਾਨ ਅਕੈਡਮੀ 'ਤੇ ਉਪਲਬਧ ਵੀਡੀਓ ਦੀ ਵਰਤੋਂ ਕਰ ਸਕਦੇ ਹੋ ਜਾਂ ਤੁਸੀਂ ਆਮ ਤੌਰ 'ਤੇ ਪੜ੍ਹਾਉਣ ਦੇ ਤਰੀਕੇ ਨੂੰ ਜਾਰੀ ਰੱਖ ਸਕਦੇ ਹੋ।
  • ਤੁਹਾਡੇ ਦੁਆਰਾ ਵਿਦਿਆਰਥੀਆਂ ਨੂੰ ਸੰਕਲਪ ਪੇਸ਼ ਕਰਨ ਤੋਂ ਬਾਅਦ, ਤੁਸੀਂ ਫਿਰ ਇੱਕ ਖਾਸ ਖਾਨ ਅਕੈਡਮੀ ਅਭਿਆਸ ਨੂੰ ਉਸ ਵਿਸ਼ੇ ਨਾਲ ਜੋੜ ਸਕਦੇ ਹੋ ਜੋ ਸਿਖਾਇਆ ਗਿਆ ਹੈ।
  • ਫਿਰ ਵਿਦਿਆਰਥੀ ਖਾਨ ਅਕੈਡਮੀ ਵਿਚ ਅਭਿਆਸ ਕਰਨ ਲਈ ਕਲਾਸ ਵਿੱਚ ਸਮਾਂ ਕੱਢਦੇ ਹਨ।

ਮਾਡਲ 2: ਹੋਮਵਰਕ ਅਸਾਈਨਮੈਂਟ ਲਈ ਖਾਨ ਅਕੈਡਮੀ ਦੀ ਵਰਤੋਂ

  • ਤੁਸੀਂ ਕਲਾਸਰੂਮ ਵਿੱਚ ਇੱਕ ਵਿਸ਼ਾ ਸਿਖਾ ਸਕਦੇ ਹੋ, ਅਤੇ ਪਾਠ ਪੁਸਤਕਾਂ ਵਿੱਚ ਅਭਿਆਸ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਆਮ ਤੌਰ 'ਤੇ ਕਰਦੇ ਹੋ।
  • ਫਿਰ ਖਾਨ ਅਕੈਡਮੀ ਦੀ ਸਮਗਰੀ ਨੂੰ ਵਿਦਿਆਰਥੀਆਂ ਨੂੰ ਹੋਮਵਰਕ ਅਸਾਈਨਮੈਂਟ ਵਜੋਂ ਸੌਂਪੋ। ਵਿਦਿਆਰਥੀ ਘਰ ਵਿੱਚ ਅਸਾਈਨਮੈਂਟਸ ਨੂੰ ਪੂਰਾ ਕਰ ਸਕਦੇ ਹਨ ਅਤੇ ਕਲਾਸ ਵਿੱਚ ਆਉਣ ਤੋਂ ਪਹਿਲਾਂ ਅਭਿਆਸਾਂ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਨ।
  • ਫਿਰ ਤੁਸੀਂ ਵਿਦਿਆਰਥੀਆਂ ਦੇ ਸਕੋਰਜ਼ ਦੀ ਸਮੀਖਿਆ ਕਰ ਸਕਦੇ ਹੋ ਅਤੇ ਉਹ ਹੁਨਰ/ਵਿਸ਼ਾ ਚੁਣ ਸਕਦੇ ਹੋ ਜਿੱਥੇ ਵਿਦਿਆਰਥੀਆਂ ਨੂੰ ਵਧੇਰੀ ਸਹਾਇਤਾ ਦੀ ਲੋੜ ਹੁੰਦੀ ਹੈ। ਤੁਸੀਂ ਫਿਰ ਆਪਣੀ ਅਗਲੀ ਕਲਾਸ ਵਿੱਚ ਦੁਬਾਰਾ ਪੜ੍ਹਾ ਸਕਦੇ ਹੋ ਜਾਂ ਸ਼ੰਕਿਆਂ ਨੂੰ ਸਪੱਸ਼ਟ ਕਰ ਸਕਦੇ ਹੋ।

ਮਾਡਲ 3: ਇਮਤਿਹਾਨਾਂ ਦੌਰਾਨ ਸੁੁਧਾਰ/ਸੰਸ਼ੋਧਨ ਲਈ ਖਾਨ ਅਕੈਡਮੀ ਦੀ ਵਰਤੋਂ

  • ਤੁਸੀਂ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਸਮੱਗਰੀ ਨਿਰਧਾਰਤ ਕਰ ਸਕਦੇ ਹੋ।
  • ਫਿਰ ਤੁਸੀਂ ਵਿਦਿਆਰਥੀ ਨੂੰ ਉਹਨਾਂ ਦੀ ਸਮਝ ਵਿੱਚ ਅੰਤਰ ਨੂੰ ਭਰਨ ਲਈ ਉਹਨਾਂ ਦੇ ਨਿਰਧਾਰਤ ਵਿਸ਼ਿਆਂ 'ਤੇ ਕੰਮ ਕਰਨ ਲਈ ਹਫ਼ਤੇ ਵਿੱਚ ਇੱਕ ਦਿਨ ਦੀ ਪਛਾਣ ਕਰ ਸਕਦੇ ਹੋ।
  • ਇਸੇ ਤਰ੍ਹਾਂ ਸੰਸ਼ੋਧਨ ਲਈ, ਤੁਸੀਂ ਨਵੇਂ ਅਤੇ ਪੁਰਾਣੇ ਹੁਨਰਾਂ ਜਾਂ ਅਭਿਆਸਾਂ ਦਾ ਮਿਸ਼ਰਣ ਨਿਰਧਾਰਤ ਕਰ ਸਕਦੇ ਹੋ ਤਾਂ ਜੋ ਵਿਦਿਆਰਥੀ ਨਵੇਂ ਵਿਸ਼ਿਆਂ ਨੂੰ ਸਿੱਖਣ ਦੇ ਨਾਲ-ਨਾਲ ਪੁਰਾਣੇ ਵਿਸ਼ਿਆਂ ਦੀ ਲਗਾਤਾਰ ਸਮੀਖਿਆ ਕਰਦੇ ਰਹਿਣ।
  • ਇਸ ਦੌਰਾਨ ਇੱਕ ਅਧਿਆਪਕ ਵਜੋਂ ਤੁਸੀਂ ਪਲੇਟਫਾਰਮ 'ਤੇ ਨਿਯਮਤ ਪ੍ਰਗਤੀ ਰਿਪੋਰਟਾਂ ਪ੍ਰਾਪਤ ਕਰੋਗੇ।

ਖਾਨ ਅਕੈਡਮੀ ਦੇ ਨਾਲ ਵਿਦਿਆਰਥੀ ਦੀ ਪ੍ਰੇਰਣਾ -

ਜਸ਼ਨ ਮਨਾਉਣ ਲਈ Learnstorm ਟਰੈਕਰ ਦੀ ਵਰਤੋਂ ਕਰਨਾ

ਲਰਨਸਟੋਰਮ ਟਰੈਕਰ ਨਾਲ ਕਲਾਸ ਦੀ ਤਰੱਕੀ ਦਾ ਜਸ਼ਨ ਮਨਾਓ। ਟਰੈਕਰ ਸਾਲ ਭਰ ਉਪਲਬਧ ਹੈ ਅਤੇ ਵਿਦਿਆਰਥੀ ਗਤੀਵਿਧੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕੈਪਚਰ ਕਰਦਾ ਹੈ।
ਇਹ ਸਾਰੇ ਮੁਹਾਰਤ-ਸਮਰਥਿਤ ਕੋਰਸਾਂ ਦੀ ਪ੍ਰਗਤੀ ਨੂੰ ਟਰੈਕ ਕਰਦਾ ਹੈ ਜਿੱਥੇ ਵਿਦਿਆਰਥੀ ਅਸਾਈਨਮੈਂਟ ਜਾਂ ਕੋਰਸ ਮਾਸਟਰੀ ਟੀਚਿਆਂ ਵਿੱਚ ਹੁਨਰ ਦੀ ਮੁਹਾਰਤ ਦਾ ਪੱਧਰ ਉੱਚਾ ਕਰਦੇ ਹਨ।

ਅਧਿਆਪਕ ਤੌਂ ਪਹਿਲਾਂ 3 ਚੀਜ਼ਾਂ’ ਵਾਲੀ ਰਣਨੀਤੀ ਦੀ ਵਰਤੋਂ ਕਰਨਾ

ਵਿਦਿਆਰਥੀ ਦੀ ਕੋਸ਼ਿਸ਼ ਅਤੇ ਸਫਲਤਾ ਦਾ ਜਸ਼ਨ

  • ਆਪਣੇ ਵਿਦਿਆਰਥੀਆਂ ਨਾਲ ਜਸ਼ਨ ਮਨਾਉਣ ਲਈ ਸਮਾਂ ਕੱਢੋ ਜਦੋ ਉਹ ਤਰੱਕੀ ਕਰਦੇ ਹਨ ਅਤੇ ਆਪਣੇ ਟੀਚਿਆਂ ਨੂੰ ਪੂਰਾ ਕਰਦੇ ਹਨ।
  • ਇਨਾਮਾਂ ਨੂੰ ਛੋਟਾ ਰੱਖੋ, ਅਤੇ ਉਹ ਚੀਜ਼ਾਂ ਦੇਵੋ ਜੋ ਤੁਸੀਂ ਵਾਰ-ਵਾਰ ਦੇਣ ਲਈ ਤਿਆਰ ਹੋ ਸਕੋ (ਸਟੇਸ਼ਨਰੀ , ਤਾਰੇ, ਕਿਤਾਬਾਂ ਆਦਿ)|
  • ਯਕੀਨੀ ਬਣਾਓ ਕਿ ਵਿਦਿਆਰਥੀ ਜਾਣਦੇ ਹਨ ਕਿ ਕਿਹੜੇ ਖਾਸ ਵਿਹਾਰ ਨੂੰ ਇਨਾਮ ਦਿੱਤਾ ਜਾ ਰਿਹਾ ਹੈ।
  • ਇਨਾਮ ਮਿਹਨਤ ਤੇ ਜਿਆਦਾ ਅਤੇ ਨਤੀਜਿਆਂ ਤੇ ਘਾਟ ਨਿਰਭਰ ਹੋਣਾ ਚਾਹੀਦਾ ਹ|

ਕਲਾਸ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ।

  • ਵਿਦਿਆਰਥੀਆਂ ਲਈ ਸਾਂਝੇ ਟੀਚਿਆਂ ਲਈ ਇਕੱਠੇ ਕੰਮ ਕਰਨ ਅਤੇ ਤਰੱਕੀ ਕਰਨ ਵਿੱਚ ਇੱਕ ਦੂਜੇ ਦਾ ਸਮਰਥਨ ਕਰਨ ਦੇ ਤਰੀਕੇ ਲੱਭੋ। ਬੱਡੀ ਗਰੁੱਪ ਜਾਂ ਗਰੁੱਪ ਲੀਡਰ ਬਣਾਓ ਜੋ ਦੂਜੇ ਵਿਦਿਆਰਥੀਆਂ ਦਾ ਸਮਰਥਨ ਕਰ ਸਕਣ। ਇਸ ਤੋਂ ਇਲਾਵਾ, ਇਹ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਲੀਡਰ ਬਣਨ ਦੇ ਗੁਣ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ।
  • ਵਿਦਿਆਰਥੀ ਲੀਡਰਸ਼ਿਪ ਨੂੰ ਵਿਕਸਤ ਕਰਨ ਦੇ ਮੌਕੇ ਪ੍ਰਦਾਨ ਕਰੋ। ਗਰੁੱਪ ਨੂੰ ਕੰਮ ਪੂਰਾ ਕਰਨ ਲਈ ਸਲਾਹ ਦੇਣਾ, ਕਿਸੇ ਵੀ ਚੁਣੌਤੀ ਦੇ ਮਾਮਲੇ ਵਿੱਚ ਸਮੱਸਿਆ ਹੱਲ ਕਰਨਾ।
  • ਵਿਦਿਆਰਥੀ ਦੇ ਯਤਨਾਂ ਨੂੰ ਇਨਾਮ ਦੇਵੋ ਜਦੋਂ ਉਹ ਇੱਕ ਦੂਜੇ ਦਾ ਸਮਰਥਨ ਕਰਦੇ ਹਨ। ਹਰ ਹਫ਼ਤੇ ਸਰਬੋਤਮ ਗਰੁੱਪ ਲੀਡਰ/ਬੱਡੀ ਅਵਾਰਡ ਦੇਵੋ ।ਉਹ ਸਾਰੇ ਵਿਸ਼ੇ ਜੋ FAs ਅਤੇ SAs ਲਈ ਦੁਬਾਰਾ ਪੜਾਉਣ /ਮੁਹਾਰਤ ਕਰਨ ਦੀ ਲੋੜ ਹੈ ਉਹ ਅਸਾਈਨ ਕਰੋ। ਇਸ ਮਾਡਲ ਨੂੰ ਕਲਾਸ ਵਿੱਚ ਲਾਗੂ ਕਰਨ ਲਈ ਤੁਹਾਨੂੰ ਘੱਟੋ-ਘੱਟ 1 ਦਿਨ ਰਿਜ਼ਰਵ ਕਰਨਾ ਹੋਵੇਗਾ।

ਖਾਨ ਅਕੈਡਮੀ ਨਾਲ ਵਿਦਿਆਰਥੀ ਸ਼ਾਮਿਲ ਕਰਨਾ

ਅਧਿਆਪਕ ਅਤੇ ਵਿਦਿਆਰਥੀ ਸਹਿਯੋਗ

ਲੰਬੇ ਅਤੇ ਥੋੜੇ ਸਮੇਂ ਲਈ- ਮਾਪਣ-ਯੋਗ, ਪ੍ਰਾਪਤੀ-ਯੋਗ ਟੀਚਿਆਂ ਨੂੰ ਨਿਰਧਾਰਤ ਕਰਨ ਲਈ ਵਿਦਿਆਰਥੀਆਂ ਦੇ ਨਾਲ ਕੰਮ ਕਰਨ ਲਈ ਕੁਝ ਸਮਾਂ ਬਿਤਾਓ। ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਆਪਕ ਨਾਲ ਕੰਮ ਕਰਕੇ ਉਹਨਾਂ ਉੱਚ ਟੀਚਿਆਂ ਨੂੰ ਨਿਰਧਾਰਤ ਕਰਨ ਲਈ ਟੀਚਾ-ਨਿਰਧਾਰਣ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਉਤਸਾਹਿਤ ਕਰੋ ਜੋ ਪ੍ਰਾਪਤ ਕਰਨ ਯੋਗ ਹੋਣ। ਵਿਦਿਆਰਥੀਆਂ ਦੇ ਟੀਚਾ ਨਿਰਧਾਰਤ ਕਰਨ ਦੇ ਹੁਨਰਾਂ ਦਾ ਸਮਰਥਨ ਕਰਨ ਦੀ ਇਕ ਤਰਕੀਬ ਇਹ ਦੱਸਣਾ ਹੈ ਕਿ ਕਿਵੇਂ ਹਰੇਕ ਛੋਟੇ ਟੀਚੇ ਨੂੰ ਪ੍ਰਾਪਤ ਕਰਨਾ ਮੁਹਾਰਤ ਦੇ ਵੱਡੇ ਟੀਚੇ ਤੱਕ ਪਹੁੰਚਣ ਵੱਲ ਇੱਕ ਕਦਮ ਹੈ।

ਪੀਅਰ ਲਰਨਿੰਗ ਨੂੰ ਸ਼ਾਮਲ ਕਰੋ

  • ਸਾਡੇ ਲਈ ਇੱਕ ਪ੍ਰਭਾਵੀ ਸਿੱਖਣ ਦੇ ਮਾਹੌਲ ਨੂੰ ਬਣਾਉਣ ਦੇ ਯੋਗ ਹੋਣ ਲਈ ਸਾਨੂੰ ਇਹ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਸਾਡੇ ਵਿਦਿਆਰਥੀ ਸਹਿਯੋਗੀ ਤੌਰ 'ਤੇ ਕੰਮ ਕਰਨ, ਮੁਕਾਬਲੇਬਾਜ਼ੀ ਨਾਲ ਨਹੀਂ। ਵਿਦਿਆਰਥੀਆਂ ਲਈ ਸਾਂਝੇ ਟੀਚਿਆਂ ਲਈ ਇਕੱਠੇ ਕੰਮ ਕਰਨ ਅਤੇ ਤਰੱਕੀ ਕਰਨ ਵਿੱਚ ਇੱਕ ਦੂਜੇ ਦਾ ਸਮਰਥਨ ਕਰਨ ਦੇ ਤਰੀਕੇ ਲੱਭੋ।
  • ਬੱਡੀ ਗਰੁੱਪ ਜਾਂ ਗਰੁੱਪ ਲੀਡਰ ਬਣਾਓ ਜੋ ਦੂਜੇ ਵਿਦਿਆਰਥੀਆਂ ਦਾ ਸਮਰਥਨ ਕਰ ਸਕੇ। ਇਸ ਤੋਂ ਇਲਾਵਾ, ਇਹ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਲੀਡਰਸ਼ਿਪ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ।
  • ਵਿਦਿਆਰਥੀਆਂ ਨੂੰ ਹੱਲ, ਸੰਕਲਪਾਂ ਜਾਂ ਵਿਸ਼ਿਆਂ 'ਤੇ ਚਰਚਾ ਕਰਨ, ਮੁਲਾਂਕਣ ਕਰਨ, ਵਿਆਖਿਆ ਕਰਨ ਅਤੇ ਪੇਸ਼ ਕਰਨ ਦੇ ਮੌਕੇ ਪ੍ਰਦਾਨ ਕਰੋ।

ਸਿੱਖਣ ਨੂੰ ਮਜ਼ੇਦਾਰ ਬਣਾਉਣ ਲਈ ਅਧਿਆਪਨ ਦੌਰਾਨ ਰਿਫਰੈਸ਼ਰ ਅਤੇ ਆਈਸ ਬ੍ਰੇਕਰ ਗਤੀਵਿਧੀਆਂ ਦੀ ਵਰਤੋਂ

  • ਖਾਨ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਾਰਮ-ਅੱਪ ਦੇ ਤੌਰ 'ਤੇ ਰਿਫ੍ਰੈਸ਼ ਪ੍ਰੋਂਪਟ ਦੀ ਵਰਤੋਂ ਕਰੋ।
  • ਰਿਫਰੈਸ਼ 5-ਮਿੰਟ ਦੀਆਂ ਕਲਾਸਰੂਮ ਗਤੀਵਿਧੀਆਂ ਦਾ ਸੰਗ੍ਰਹਿ ਹੈ ਜੋ ਤਾਜ਼ੀ ਹਵਾ ਦਾ ਸਾਹ ਪ੍ਰਦਾਨ ਕਰਦਾ ਹੈ, ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਪਹੁੰਚਣ ਵਿੱਚ ਮਦਦ ਕਰਦਾ ਹੈ, ਜਾਣ ਲਈ ਤਿਆਰ (ਆਨਲਾਈਨ ਜਾਂ ਆਹਮੋ-ਸਾਹਮਣੇ)
  • ਰਿਫ੍ਰੈਸ਼ ਪ੍ਰੋਂਪਟ, ਵਿਦਿਆਰਥੀਆਂ ਨੂੰ ਤੁਹਾਡੇ ਨਾਲ ਰੋਜ਼ਾਨਾ ਪ੍ਰੋਂਪਟ ਚੁਣਨ, ਚਰਚਾ ਜਾਂ ਗਤੀਵਿਧੀ ਦੀ ਅਗਵਾਈ ਕਰਨ, ਅਤੇ ਇੱਕ ਦੂਜੇ ਨਾਲ ਆਪਣੇ ਜਵਾਬ ਸਾਂਝੇ ਕਰਨ ਦੁਆਰਾ ਰਿਸ਼ਤਿਆਂ ਨੂੰ ਮਜ਼ਬੂਤ ​​ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸੁਝਾਈਆਂ ਗਈਆਂ ਗਤੀਵਿਧੀਆਂ ਨੂੰ ਅਜ਼ਮਾਉਂਦੇ ਹੋ। ਆਪਣਾ ਫੀਡਬੈਕ ਇਥੇ ਸਾਂਝਾ ਕਰੋ।

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।