If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਮੁੜ ਪ੍ਰਸਾਰਣ (ਰੀਕੈਪ)

ਸਿੱਖਣ ਨੂੰ ਵਧਿਆ ਬਣਾਉਣ ਲਈ ਅਧਿਆਪਕਾਂ ਲਈ ਰਣਨੀਤੀਆਂ

ਸਿਖਲਾਈ ਨੂੰ ਵਧਾਉਣ ਲਈ ਅਧਿਆਪਕਾਂ ਲਈ ਰਣਨੀਤੀਆਂ

ਆਪਣੀ ਕਲਾਸ ਵਿੱਚ ਕੋਰਸ ਦੀ ਮੁਹਾਰਤ ਨੂੰ ਲਾਗੂ ਕਰੋ

ਵਿਦਿਆਰਥੀਆਂ ਨੂੰ ਨੀਲੇ 'ਸ਼ੁਰੂ ਕਰੋ' ਅਤੇ 'ਸ਼ੁਰੂ' ਬਟਨਾਂ ਨੂੰ ਲੱਭਣਾ ਸਿਖਾਉਣਾ।
 • ਵਿਦਿਆਰਥੀਆਂ ਨੂੰ 'ਕੋਰਸ ਮਾਸਟਰੀ' ਟੈਬ ਦੇਖਣ ਲਈ ਕਹੋ। ਉਹ ਨਿਯਤ ਮਿਤੀ ਦੇ ਨਾਲ ਨਿਰਧਾਰਤ ਟੀਚਾ ਲੱਭਣਗੇ। ਇਸਦੇ ਅੱਗੇ, ਇੱਕ ਬਾਕਸ ਹੈ ਜੋ ਕੋਸ਼ਿਸ਼ ਕੀਤੇ ਗਏ ਟੀਚਿਆਂ ਦੀ ਪ੍ਰਤੀਸ਼ਤ ਨੂੰ ਦਰਸਾਉਂਦਾ ਹੈ।
 • ਟੀਚੇ 'ਤੇ ਕਲਿੱਕ ਕਰਨ 'ਤੇ ਵਿਦਿਆਰਥੀ ਕੋਰਸ ਦੇ ਹੋਮ ਪੇਜ 'ਤੇ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਨੀਲਾ ਬਾਕਸ ਦਿਖਾਈ ਦਿੰਦਾ ਹੈ ਜਿਸ 'ਤੇ ਲਿਖਿਆ ਹੁੰਦਾ ਹੈ 'ਸ਼ੁਰੂ ਕਰੋ'। ਇਸ ਬਾਕਸ 'ਤੇ ਕਲਿੱਕ ਕਰਕੇ ਉਹ ਆਪਣੇ ਕੋਰਸ ਦੀ ਮੁਹਾਰਤ ਦੀ ਯਾਤਰਾ ਸ਼ੁਰੂ ਕਰਦੇ ਹਨ।
ਵਿਦਿਆਰਥੀਆਂ ਨੂੰ ਵੀਡੀਓ ਦੇਖਣ ਅਤੇ ਲੇਖ ਪੜ੍ਹਨ ਲਈ ਉਤਸ਼ਾਹਿਤ ਕਰੋ ਜੇਕਰ ਉਹਨਾਂ ਨੂੰ ਵਾਧੂ ਸਹਾਇਤਾ ਦੀ ਲੋੜ ਹੈ।
 • ਵਿਦਿਆਰਥੀਆਂ ਨੂੰ ਆਪਣੇ ਮੁਹਾਰਤ ਦੇ ਟੀਚਿਆਂ ਤੱਕ ਪਹੁੰਚਣ ਲਈ ਇਕਸਾਰਤਾ ਦਾ ਮੰਤਰ ਅਤੇ ਇੱਕ ਨਿਸ਼ਚਿਤ ਰੁਟੀਨ ਦੀ ਵਰਤੋਂ ਕਰਨ ਲਈ ਕਹੋ।
 • ਪ੍ਰਗਤੀ ਦੀ ਸਮੀਖਿਆ ਕਰਨ ਲਈ ਦਿਨ ਅਤੇ ਸਮਾਂ ਨਿਸ਼ਚਿਤ ਕਰੋ।
 • ਜੇ ਤੁਸੀਂ ਦੇਖਦੇ ਹੋ ਕਿ ਉਹ ਫਸ ਰਹੇ ਹਨ ਅਤੇ ਉਹਨਾਂ ਨੂੰ ਵਾਧੂ ਸਹਾਇਤਾ ਦੀ ਲੋੜ ਹੈ, ਤਾਂ ਉਹਨਾਂ ਨੂੰ ਲੇਖ ਪੜ੍ਹਨ, ਵੀਡੀਓ ਦੇਖਣ ਅਤੇ ਸੰਕੇਤਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੋ।
ਵਿਦਿਆਰਥੀਆਂ ਨੂੰ ਕੋਰਸ ਸਕ੍ਰੀਨ ਦੇ ਖੱਬੇ ਪਾਸੇ ਜਾਮਨੀ ਬਾਰਾਂ ਦੀ ਜਾਂਚ ਕਰਨਾ ਸਿਖਾਉਣਾ। - ਕੋਰਸ ਦੇ ਮੁੱਖ ਪੰਨੇ 'ਤੇ ਵਿਦਿਆਰਥੀ ਸਾਰੀਆਂ ਇਕਾਈਆਂ ਅਤੇ ਉਨ੍ਹਾਂ ਦੇ ਮੁਹਾਰਤ ਪੁਆਇੰਟਸ ਦੇਖ ਸਕਦਾ ਹੈ। ਹਰ ਇਕਾਈ ਦੇ ਅੱਗੇ ਇੱਕ ਪਤਲੀ ਪੱਟੀ ਹੁੰਦੀ ਹੈ। ਪੱਟੀ ਉਦੋਂ ਹੀ ਜਾਮਨੀ ਹੋ ਜਾਂਦੀ ਹੈ ਜਦੋਂ ਵਿਦਿਆਰਥੀ ਆਪਣੀ ਮੁਹਾਰਤ ਦੀ ਯਾਤਰਾ ਸ਼ੁਰੂ ਕਰਦਾ ਹੈ ਅਤੇ ਤੁਹਾਡੇ ਵਿਦਿਆਰਥੀ ਜੋ ਤਰੱਕੀ ਕਰ ਰਹੇ ਹਨ ਉਸ ਨੂੰ ਦਿਖਾਉਂਦਾ ਹੈ। ਉਹਨਾਂ ਨੂੰ ਜਾਮਨੀ ਪੱਟੀ 'ਤੇ ਆਪਣੀ ਤਰੱਕੀ ਦੀ ਜਾਂਚ ਕਰਨ ਲਈ ਉਤਸ਼ਾਹਿਤ ਕਰੋ।
 • ਵਿਦਿਆਰਥੀਆਂ ਦੇ ਨਾਲ ਹਫ਼ਤਾਵਾਰੀ ਆਧਾਰ 'ਤੇ ਤਰੱਕੀ ਦੀ ਸਮੀਖਿਆ ਕਰਨਾ ਯਾਦ ਰੱਖੋ। ਧਿਆਨ ਦਿਓ ਅਤੇ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕਰੋ ਤਾਂ ਜੋ ਉਹਨਾਂ ਲਈ ਇਹ ਸਫ਼ਰ ਆਸਾਨ ਹੋਵੇ ਅਤੇ ਉਹ ਅਗਲਾ ਕਦਮ ਚੁੱਕਣ ਲਈ ਅੱਗੇ ਵਧਣ।
 • ਵਿਦਿਆਰਥੀਆਂ ਨੂੰ ਫੀਡਬੈਕ/ਅਸਾਈਨਮੈਂਟ ਪ੍ਰਦਾਨ ਕਰਨ ਲਈ ਹੁਨਰ ਰਿਪੋਰਟ ਦੀ ਵਰਤੋਂ ਕਰੋ।
 • ਹਰ ਹਫ਼ਤੇ ਦੋ ਤੋਂ ਪੰਜ ਹੁਨਰ ਨਿਰਧਾਰਤ ਕਰਕੇ ਕੋਰਸ ਦੀ ਮੁਹਾਰਤ ਦੇ ਟੀਚੇ ਨੂੰ ਪੂਰਕ ਕਰਨ ਲਈ ਹੁਨਰ ਰਿਪੋਰਟਾਂ ਦੀ ਵਰਤੋਂ ਕਰੋ। ਅਜਿਹਾ ਕਰਨ ਲਈ ਅਧਿਆਪਕ ਸੰਦ ਦੇ ਅਧੀਨ 'ਅਸਾਈਨਮੈਂਟ' ਟੈਬ ਦੀ ਵਰਤੋਂ ਕਰੋ।

ਵਿਭਿੰਨ ਸਿਖਲਾਈ

ਸਾਡੇ ਵਿਦਿਆਰਥੀ ਵੱਖ-ਵੱਖ ਤੋਹਫ਼ੇ ਅਤੇ ਚੁਣੌਤੀਆਂ ਲੈ ਕੇ ਆਉਂਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਵਿਦਿਆਰਥੀਆਂ ਵਿੱਚ ਉਹਨਾਂ ਦੀਆਂ ਪਸੰਦਾਂ, ਰੁਚੀਆਂ, ਸਿੱਖਣ ਦੇ ਪੱਧਰਾਂ, ਪ੍ਰੇਰਣਾ ਪੱਧਰਾਂ ਆਦਿ ਦੇ ਸਬੰਧ ਵਿੱਚ ਬਹੁਤ ਵਿਭਿੰਨਤਾ ਹੈ। ਇਹ ਅੰਤਰ ਮਾਇਨੇ ਰੱਖਦੇ ਹਨ ਅਤੇ ਪ੍ਰਭਾਵਸ਼ਾਲੀ ਅਧਿਆਪਕ ਉਹਨਾਂ ਨੂੰ ਸੋਚ-ਸਮਝ ਕੇ ਅਤੇ ਸਰਗਰਮੀ ਨਾਲ ਪੇਸ਼ ਕਰਦੇ ਹਨ।
ਸਿਖਿਆਰਥੀ ਦੀਆਂ ਲੋੜਾਂ ਪ੍ਰਤੀ ਅਧਿਆਪਕ ਦੇ ਜਵਾਬ ਨੂੰ ਵਿਭਿੰਨ ਸਿਖਲਾਈ ਕਿਹਾ ਜਾਂਦਾ ਹੈ।
ਇੱਕ ਅਧਿਆਪਕ ਆਪਣੀ ਕਲਾਸ ਵਿੱਚ ਸਿੱਖਣ ਨੂੰ ਦੋ ਤਰੀਕਿਆਂ ਨਾਲ ਵੱਖਰਾ ਕਰ ਸਕਦਾ ਹੈ- ਪਹਿਲਾ ਸਮੱਗਰੀ ਹੈ ਅਤੇ ਦੂਜੀ ਪ੍ਰਕਿਰਿਆ ਹੈ।
 • ਸਮੱਗਰੀ ਨੂੰ ਵੱਖ ਕਰਨ ਦਾ ਮਤਲਬ ਹੈ ਕਿ ਪਾਠਕ੍ਰਮ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਸਿੱਖਣ ਲਈ ਲੋੜੀਂਦੇ ਗਿਆਨ, ਸੰਕਲਪਾਂ ਅਤੇ ਹੁਨਰਾਂ ਨੂੰ ਵੱਖਰਾ ਕਰਨਾ। ਤੁਸੀਂ ਵਿਦਿਆਰਥੀਆਂ ਲਈ ਉਹਨਾਂ ਦੇ ਸਿੱਖਣ ਦੇ ਪੱਧਰ ਦੇ ਆਧਾਰ 'ਤੇ ਸਮੱਗਰੀ ਨੂੰ ਵੱਖਰਾ ਕਰ ਸਕਦੇ ਹੋ। ਤੁਸੀਂ ਵਿਦਿਆਰਥੀਆਂ ਨੂੰ ਉਸ ਸਮੱਗਰੀ 'ਤੇ ਕੰਮ ਕਰਨ ਲਈ ਵੀ ਕਹਿ ਸਕਦੇ ਹੋ ਜਿਸ ਲਈ ਉਹਨਾਂ ਨੂੰ ਮਦਦ ਦੀ ਲੋੜ ਹੈ।
 • ਪ੍ਰਕਿਰਿਆ ਦੁਆਰਾ ਵੱਖ ਕਰਨ ਦਾ ਮਤਲਬ ਹੈ ਵੱਖੋ-ਵੱਖਰੇ ਵਿਦਿਆਰਥੀਆਂ ਲਈ ਇੱਕੋ ਹੁਨਰ ਜਾਂ ਸੰਕਲਪ ਨੂੰ ਸਿੱਖਣ ਲਈ ਵੱਖੋ ਵੱਖਰੀਆਂ ਰਣਨੀਤੀਆਂ ਦੀ ਵਰਤੋਂ ਕਰਨਾ। ਤੁਸੀਂ ਵਿਦਿਆਰਥੀਆਂ ਦੇ ਵੱਖ-ਵੱਖ ਸਮੂਹਾਂ ਨਾਲ ਕੰਮ ਕਰਨ ਲਈ ਵੱਖ-ਵੱਖ ਰਣਨੀਤੀਆਂ ਦੀ ਵਰਤੋਂ ਕਰ ਸਕਦੇ ਹੋ।

ਖਾਨ ਅਕੈਡਮੀ ਵਿੱਚ ਵਿਭਿੰਨ ਸਿਖਲਾਈ

ਸਾਡੇ ਕਲਾਸਰੂਮਾਂ ਵਿੱਚ, ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਵੇਂ ਕਿ ਸਾਡੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸਿੱਖਣ ਦੀਆਂ ਲੋੜਾਂ ਨੂੰ ਪੂਰਾ ਕਰਨਾ ਜਾਂ ਵੱਖ-ਵੱਖ ਪੱਧਰਾਂ 'ਤੇ ਬੱਚਿਆਂ ਲਈ ਢੁਕਵੀਂ ਸਮੱਗਰੀ ਲੱਭਣਾ ਜਾਂ ਉੱਚ ਪੱਧਰ ਵਾਲੇ ਵਿਦਿਆਰਥੀਆਂ ਦਾ ਪ੍ਰਬੰਧਨ ਕਰਨਾ। ਖਾਨ ਅਕੈਡਮੀ ਤੁਹਾਡੇ ਵਿਦਿਆਰਥੀਆਂ ਲਈ ਵੱਖ-ਵੱਖ ਸਿੱਖਣ ਵਿੱਚ ਤੁਹਾਡੀ ਮਦਦ ਕਰਦੀ ਹੈ। ਖਾਨ ਅਕੈਡਮੀ ਵਿੱਚ ਤੁਸੀਂ ਸਮੱਗਰੀ ਅਤੇ ਪ੍ਰਕਿਰਿਆ ਦੁਆਰਾ ਸਿੱਖਣ ਨੂੰ ਵੱਖਰਾ ਕਰ ਸਕਦੇ ਹੋ।
 • ਹਰੇਕ ਵਿਦਿਆਰਥੀ ਲਈ ਸਿੱਖਣ ਦੇ ਪੱਧਰ ਦੀ ਪਛਾਣ ਕਰਨ ਲਈ ‘ਅਸਾਈਨਮੈਂਟ’ ਟੈਬ ਅਤੇ ਕੋਰਸ ‘ਮੁਹਾਰਤ’ ਟੈਬ ਦੇ ਹੇਠਾਂ ‘ਸਕੋਰ’ ਟੈਬ ਵਿੱਚ ਰਿਪੋਰਟਾਂ ਦੀ ਵਰਤੋਂ ਕਰੋ ਅਤੇ ਉਸ ਸਮੱਗਰੀ ਨੂੰ ਨਿਰਧਾਰਤ ਕਰੋ ਜਿਸਨੂੰ ਵਧੇਰੇ ਧਿਆਨ ਦੇਣ ਦੀ ਲੋੜ ਹੈ।
 • ਸਿੱਖਣ ਦੇ ਅੰਤਰ ਅਤੇ ਗਲਤ ਧਾਰਨਾਵਾਂ ਦੀ ਜਾਂਚ ਕਰਨ ਲਈ ਖਾਨ ਅਕੈਡਮੀ ਵਿੱਚ ਦਿੱਤੀਆਂ ਗਈਆਂ ਅਭਿਆਸਾਂ ਦੀ ਵਰਤੋਂ ਕਰੋ। ਇਸਦੇ ਅਧਾਰ 'ਤੇ, ਤੁਸੀਂ ਵੀਡੀਓ ਜਾਂ ਅਭਿਆਸ ਨਿਰਧਾਰਤ ਕਰ ਸਕਦੇ ਹੋ।
 • ਤੁਸੀਂ ਵਿਦਿਆਰਥੀਆਂ ਨੂੰ ਕਲਾਸ ਵਿੱਚ ਆਉਣ ਤੋਂ ਪਹਿਲਾਂ ਇੱਕ ਵੀਡੀਓ ਦੇਖਣ ਲਈ ਵੀ ਕਹਿ ਸਕਦੇ ਹੋ ਅਤੇ ਉਹ ਵਿਸ਼ਾ ਦੂਜਿਆਂ ਨੂੰ ਸਿਖਾ ਸਕਦੇ ਹੋ।

ਫਲਿਪ ਕੀਤਾ ਕਲਾਸਰੂਮ

ਫਲਿੱਪਡ ਲਰਨਿੰਗ ਦੀ ਖੋਜ 2007 ਵਿੱਚ ਜੋਨਾਥਨ ਬਰਗਮੈਨ ਅਤੇ ਐਰੋਨ ਸੈਮਸ ਦੁਆਰਾ ਵਿਦਿਆਰਥੀਆਂ ਦੀ ਪ੍ਰੇਰਣਾ ਅਤੇ ਰੁਝੇਵਿਆਂ ਬਾਰੇ ਕੁਝ ਗੰਭੀਰ ਚਿੰਤਾਵਾਂ ਨੂੰ ਹੱਲ ਕਰਨ ਲਈ ਕੀਤੀ ਗਈ ਸੀ।

ਰਵਾਇਤੀ ਕਲਾਸਰੂਮ

ਅਧਿਆਪਕ
 • ਕਲਾਸ ਵਿੱਚ ਵਿਸ਼ਾ ਪੜ੍ਹਾਉਂਦਾ ਹੈ।
 • ਵਿਦਿਆਰਥੀ ਸੁਣਦੇ ਅਤੇ ਸਮਝਦੇ ਹਨ।
 • ਅਧਿਆਪਕ ਫਿਰ ਉਨ੍ਹਾਂ ਨੂੰ ਹੋਮਵਰਕ ਸੌਂਪਦਾ ਹੈ।
 • ਵਰਤਿਆ ਜਾਣ ਵਾਲਾ ਬੁਨਿਆਦੀ ਕ੍ਰਮ ਹੈ- ਕਲਾਸ ਵਿੱਚ ਪੜ੍ਹਾਊਨਾ ਅਤੇ ਘਰ ਵਿਚ ਹੋਮਵਰਕ ਕਰਨਾ।

ਫਲਿਪ ਕੀਤਾ ਕਲਾਸਰੂਮ

ਅਧਿਆਪਕ
 • ਘਰ ਵਿੱਚ ਮੁਢਲੀਆਂ ਗੱਲਾਂ ਸਿਖਣ ਲਈ ਅਤੇ ਕਲਾਸ ਵਿੱਚ ਡੂੰਘਾਈ ਨਾਲ ਸਿੱਖਣ ਲਈ ਅਧਿਆਪਨ ਸਿਖਲਾਈ ਪ੍ਰਕਿਰਿਆ ਨੂੰ ਫਲਿੱਪ ਕਰਦਾ ਹੈ।
 • ਅਧਿਆਪਨ ਪ੍ਰਕਿਰਿਆ ਨੂੰ ਤਿੰਨ ਭਾਗਾਂ ਵਿੱਚ ਵੰਡਦਾ ਹੈ।
 • 'ਪਹਿਲਾਂ' ਭਾਗ, ਜਿੱਥੇ ਅਧਿਆਪਕ ਵਿਦਿਆਰਥੀਆਂ ਨੂੰ ਕੁਝ ਕੰਮ ਕਰਨ ਜਾਂ ਘਰ ਵਿੱਚ ਸਮੱਗਰੀ ਨੂੰ ਪੜ੍ਹਨ/ਸੁਣਨ/ਦੇਖਣ ਲਈ ਕਹਿੰਦਾ ਹੈ।
 • ‘‘ਕਲਾਸ ਦੇ 'ਦੌਰਾਨ', ਵਿਦਿਆਰਥੀ ਸੰਕਲਪ ਨੂੰ ਮਜ਼ਬੂਤ ​​ਕਰਨ ਅਤੇ ਡੂੰਘਾਈ ਵਿੱਚ ਜਾਨਣ ਲਈ ਸਮੂਹਿਕ ਗਤੀਵਿਧੀਆਂ ਕਰਦੇ ਹਨ।
 • 'ਬਾਅਦ' ਭਾਗ ਵਿੱਚ, ਵਿਦਿਆਰਥੀਆਂ ਨੂੰ ਸਮਝ ਦੀ ਜਾਂਚ ਕਰਨ ਲਈ ਕਵਿਜ਼ ਦਿੱਤੇ ਜਾਂਦੇ ਹਨ।

ਸਿੱਖਣ ਦੀ ਸਹੂਲਤ ਲਈ ਫਲਿੱਪਡ ਕਲਾਸਰੂਮ ਮਾਡਲ ਦੇ ਲਾਭ-

 • ਵਿਦਿਆਰਥੀਆਂ ਨੂੰ ਖਾਸ ਸਮੱਗਰੀ ਦੇ ਨਾਲ ਕਲਾਸ ਲਈ ਤਿਆਰ ਹੋਣ ਲਈ ਕਿਹਾ ਜਾਂਦਾ ਹੈ। ਇਹ ਪੁਰਾਣੇ ਗਿਆਨ ਨੂੰ ਸਰਗਰਮ ਕਰਨ ਵਿੱਚ ਮਦਦ ਕਰਦਾ ਹੈ।
 • ਇਸ ਪ੍ਰਕਿਰਿਆ ਵਿੱਚ ਵਿਦਿਆਰਥੀ ਆਪਣੀ ਸਿੱਖਣ ਦੀ ਜ਼ਿੰਮੇਵਾਰੀ ਲੈਂਦੇ ਹਨ।
 • ਉਹ ਵਿਸ਼ੇ ਵਿੱਚ ਖੋਜ ਕਰਦੇ ਹਨ ਅਤੇ ਮਨ ਨਾਲ ਰੁੱਝਦੇ ਹਨ। ਉਨ੍ਹਾਂ ਦੀ ਸਿਖਲਾਈ ਬਿਹਤਰ ਹੁੰਦੀ ਹੈ ਅਤੇ ਨਤੀਜੇ ਵਜੋਂ, ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਵੀ ਸੁਧਾਰ ਹੁੰਦਾ ਹੈ।
 • ਜਦੋਂ ਵਿਦਿਆਰਥੀ ਚਰਚਾ ਕਰਦੇ ਹਨ ਅਤੇ ਪੇਸ਼ਕਾਰੀਆਂ ਲਈ ਕੰਮ ਕਰਦੇ ਹਨ ਤਾਂ ਉਹ ਸਹਿਯੋਗ ਕਰਦੇ ਹਨ, ਇੱਕ ਦੂਜੇ ਦੇ ਦ੍ਰਿਸ਼ਟੀਕੋਣ ਨੂੰ ਸਵੀਕਾਰ ਕਰਦੇ ਹਨ, ਅਤੇ ਇੱਕ ਟੀਮ ਵਜੋਂ ਕੰਮ ਕਰਦੇ ਹਨ। ਇਹ ਇੱਕ ਦੂਜੇ ਨਾਲ ਸਿਖਣ ਦਾ ਮੌਕਾ ਬਣਾਉਂਦਾ ਹੈ। ਉਹ ਇੱਕ ਦੂਜੇ ਦੀਆਂ ਪੇਸ਼ਕਾਰੀਆਂ ਤੋਂ ਵੀ ਸਿੱਖਦੇ ਹਨ।
 • ਤੁਸੀਂ ਵੇਖੋਗੇ ਕਿ ਜਿਵੇਂ ਕਿ ਵਿਦਿਆਰਥੀ ਬੁਨਿਆਦੀ ਸੰਕਲਪਾਂ ਦੇ ਨਾਲ ਤਿਆਰ ਹੋਏ, ਰੇਣੂ ਮੈਡਮ ਨੇ ਬਹੁਤ ਸਾਰਾ ਸਮਾਂ ਬਚਾਇਆ ਅਤੇ ਵੱਖ-ਵੱਖ ਗਤੀਵਿਧੀਆਂ ਦਾ ਸੰਚਾਲਨ ਕੀਤਾ। ਇਸ ਨਾਲ ਸਿੱਖਣ ਦਾ ਮਜ਼ਾ ਵੀ ਆਇਆ।
 • ਫਲਿਪਡ ਕਲਾਸਰੂਮ ਤੁਹਾਨੂੰ ਵਿਦਿਆਰਥੀਆਂ ਦਾ ਨਿਰਣਾਇਕ ਮੁਲਾਂਕਣ ਕਰਨ ਦੀ ਇਜਾਜ਼ਤ ਦਿੰਦਾ ਹੈ ਕਿਉਂਕਿ ਉਹ ਸਰਗਰਮੀ ਨਾਲ ਸਿੱਖਣ ਵਿੱਚ ਰੁੱਝੇ ਹੋਏ ਹਨ।

ਖਾਨ ਅਕੈਡਮੀ ਦੀ ਵਰਤੋਂ ਸਿੱਖਣ ਦੇ ਫਲਿੱਪਡ ਕਲਾਸਰੂਮ ਮਾਡਲ ਨੂੰ ਲਾਗੂ ਕਰਨ ਲਈ ਕੀਤੀ ਜਾ ਸਕਦੀ ਹੈ-

 • ਖਾਨ ਅਕੈਡਮੀ ਕੋਲ ਤਿਆਰ ਸਮੱਗਰੀ ਹੈ ਜੋ ਪੂਰਵ-ਕਾਰਜ ਲਈ ਆਸਾਨੀ ਨਾਲ ਨਿਰਧਾਰਤ ਕੀਤੀ ਜਾ ਸਕਦੀ ਹੈ।
 • ਤੁਸੀਂ ਪਿਛਲੇ ਅਧਿਆਵਾਂ ਜਾਂ ਪਿਛਲੇ ਗ੍ਰੇਡਾਂ ਤੋਂ ਅਭਿਆਸਾਂ ਦੀ ਵਰਤੋਂ ਕਰਕੇ ਪੁਰਾਣੇ ਗਿਆਨ ਦੀ ਜਾਂਚ ਕਰ ਸਕਦੇ ਹੋ।
 • ਕਲਾਸ ਦੇ 'ਬਾਅਦ' ਵਾਲੇ ਹਿੱਸੇ ਵਿੱਚ, ਤੁਸੀਂ ਕਵਿਜ਼, ਅਭਿਆਸ ਅਤੇ ਟੈਸਟ ਨਿਰਧਾਰਤ ਕਰ ਸਕਦੇ ਹੋ। ਤੁਸੀਂ ਅਸਾਈਨਮੈਂਟ ਟੈਬ ਦੇ ਹੇਠਾਂ ਸਕੋਰ ਦੇਖ ਕੇ ਸਿੱਖਣ ਦੇ ਅੰਤਰ ਨੂੰ ਚੈੱਕ ਕਰ ਸਕਦੇ ਹੋ।
  ਸਾਨੂੰ ਯਕੀਨ ਹੈ ਕਿ ਤੁਸੀਂ ਸਿੱਖਲਾਈ ਨੂੰ ਵਧਾਉਣ ਲਈ ਵੱਖ-ਵੱਖ ਰਣਨੀਤੀਆਂ ਨੂੰ ਅਜ਼ਮਾਇਆ ਹੋਵੇਗਾ। ਇੱਥੇ ਆਪਣੇ ਅਨੁਭਵ ਸਾਂਝੇ ਕਰੋ।

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।