If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਮੁੜ ਪ੍ਰਸਾਰਣ (ਰੀਕੈਪ)

ਮੁੜ ਪ੍ਰਸਾਰਣ (ਰੀਕੈਪ)

ਖਾਨ ਅਕੈਡਮੀ 'ਤੇ ਮੁਹਾਰਤ ਸਿਖਲਾਈ

ਮੁਹਾਰਤ ਸਿਖਲਾਈ ਕੀ ਹੈ?

ਬੈਂਜਾਮਿਨ ਬਲੂਮ ਦੁਆਰਾ 1968 ਵਿੱਚ ਸਭ ਤੋਂ ਪਹਿਲਾਂ ਪ੍ਰਸਤਾਵਿਤ, ਮੁਹਾਰਤ ਸਿਖਲਾਈ ਇੱਕ ਪ੍ਰਸਤਾਵਨਾ ਹੈ ਜਿਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਗਲੇ ਵਿਸ਼ੇ 'ਤੇ ਜਾਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੇ ਮੁੱਖ ਧਾਰਨਾਵਾਂ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਜਿਹੜੇ ਵਿਦਿਆਰਥੀ ਕਿਸੇ ਸੰਕਲਪ ਵਿੱਚ ਮੁਹਾਰਤ ਹਾਸਲ ਨਹੀਂ ਕਰਦੇ, ਉਨ੍ਹਾਂ ਨੂੰ ਸਿੱਖਣ ਵਿੱਚ ਵਾਧੂ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਨੂੰ ਜਾਣਕਾਰੀ ਦੀ ਸਮੀਖਿਆ ਕਰਨ ਲਈ ਕਿਹਾ ਜਾਂਦਾ ਹੈ ਅਤੇ ਫਿਰ ਉਹਨਾਂ ਦੇ ਸਮਝ ਦੇ ਪੱਧਰ ਦੀ ਦੁਬਾਰਾ ਜਾਂਚ ਕੀਤੀ ਜਾਂਦੀ ਹੈ।
ਮੁਹਾਰਤ ਸਿਖਲਾਈ ਦੇ ਸਫਲ ਹੋਣ ਲਈ, ਤੁਹਾਨੂੰ ਹੇਠ ਲਿਖੀਆਂ ਗੱਲਾਂ ਨੂੰ ਪੂਰਾ ਕਰਨਾ ਪਏਗਾ : - ਕਮਜ਼ੋਰੀ ਅਤੇ ਤਾਕਤ ਦੇ ਖੇਤਰਾਂ ਦੀ ਪਛਾਣ ਕਰੋ - ਵਿਸ਼ਿਆਂ ਨੂੰ ਧਿਆਨ ਨਾਲ ਕ੍ਰਮਬੱਧ ਕਰੋ ਤਾਂ ਜੋ ਬੁਨਿਆਦੀ ਗਿਆਨ ਨੂੰ ਬਣਾਇਆ ਜਾ ਸਕੇ - ਵਿਦਿਆਰਥੀਆਂ ਨੂੰ ਆਪਣੀ ਰਫ਼ਤਾਰ ਨਾਲ ਕੰਮ ਕਰਨ ਦਿਓ - ਵਿਦਿਆਰਥੀ ਦੀ ਤਰੱਕੀ ਦੀ ਨਿਗਰਾਨੀ ਕਰੋ ਅਤੇ ਪ੍ਰਦਾਨ ਕਰੋ
ਇੱਕ ਅਧਿਆਪਕ ਦੇ ਰੂਪ ਵਿੱਚ ਤੁਹਾਡੇ ਲਈ ਅਤੇ ਤੁਹਾਡੇ ਵਿਦਿਆਰਥੀਆਂ ਲਈ ਮੁਹਾਰਤ ਦੀ ਸਿਖਲਾਈ ਬਹੁਤ ਲਾਭਦਾਇਕ ਹੈ। - ਇਹ ਅੱਗੇ ਵਧਣ ਤੋਂ ਪਹਿਲਾਂ ਹਰੇਕ ਸੰਕਲਪ ਨੂੰ ਡੂੰਘਾਈ ਨਾਲ ਸਮਝਣ ਵਿੱਚ ਵਿਦਿਆਰਥੀ ਦੀ ਮਦਦ ਕਰਦਾ ਹੈ। - ਮੁਹਾਰਤ ਦੀ ਸਿਖਲਾਈ ਵਰਤੋਂ ਕਰਕੇ, ਇੱਕ ਅਧਿਆਪਕ ਵਿਦਿਆਰਥੀਆਂ ਨਾਲ ਪਿਛਲੀ ਧਾਰਨਾ 'ਤੇ ਕੰਮ ਕਰ ਸਕਦਾ ਹੈ ਜਿਸ ਵਿੱਚ ਉਹ ਧਾਰਨਾਵਾਂ ਵਿੱਚ ਰਹਿ ਗਏ ਮਹਤਵਪੂਰਣ ਅੰਤਰਾਂ ਨੂੰ ਭਰਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਵਿਦਿਆਰਥੀਆਂ ਲਈ ਮਜ਼ਬੂਤ ​​ਨੀਂਹ ਬਣਾ ਸਕਦੇ ਹਾਂ। - ਇਸਦੇ ਨਾਲ ਹੀ, ਲਗਾਤਾਰ ਫੀਡਬੈਕ ਅਤੇ ਸਹਾਇਤਾ ਪ੍ਰਦਾਨ ਕਰਨਾ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਮੁਹਾਰਤ ਹਾਸਲ ਕਰਦਾ ਹੈ।

ਖਾਨ ਅਕੈਡਮੀ ਵਿੱਚ ਮੁਹਾਰਤ ਦੀ ਸਿਖਲਾਈ

ਖਾਨ ਅਕੈਡਮੀ ਪਲੇਟਫਾਰਮ ਨੂੰ ਮੁਹਾਰਤ ਸਿੱਖਣ ਦੇ ਸਿਧਾਂਤਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। ਖਾਨ ਅਕੈਡਮੀ "ਕੋਰਸ ਮੁਹਾਰਤ ਫੀਚਰ" ਰਾਹੀਂ ਵਿਦਿਆਰਥੀਆਂ ਨੂੰ ਮੁਹਾਰਤ ਹਾਸਲ ਕਰਨ ਵਿੱਚ ਮਦਦ ਕਰਨ ਲਈ ਅਧਿਆਪਕਾਂ ਦਾ ਸਮਰਥਨ ਕਰਦਾ ਹੈ।
ਪਲੇਟਫਾਰਮ ਤੁਹਾਨੂੰ ਮੌਕਾ ਦਿੰਦਾ ਹੈ ਕੇ ਤੁਸੀਂ - ਵਿਦਿਆਰਥੀਆਂ ਲਈ ਲੰਬੇ ਸਮੇਂ ਦੇ ਸਿੱਖਣ ਦੇ ਟੀਚੇ ਨੂੰ ਸੈੱਟ ਅਤੇ ਟਰੈਕ ਕਰ ਸਕੋ। - ਆਪਣੇ ਵਿਦਿਆਰਥੀਆਂ ਨੂੰ ਇਕੋ ਹੀ ਸਮਗਰੀ ਉਹਨਾਂ ਦੀ ਆਪਣੀ ਰਫਤਾਰ ਨਾਲ ਸਿੱਖਣ ਵਿੱਚ ਸਹਾਇਤਾ ਕਰ ਸਕੋ। - ਤੁਹਾਡੇ ਲਈ ਉਪਲਬਧ ਹਰੇਕ ਵਿਦਿਆਰਥੀ ਦੀ ਵਿਸਤ੍ਰਿਤ ਮਹਾਰਤ ਰਿਪੋਰਟਾਂ ਦੁਆਰਾ ਵਿਦਿਆਰਥੀਆਂ ਨੂੰ ਲਗਾਤਾਰ ਫੀਡਬੈਕ ਪ੍ਰਦਾਨ ਕਰ ਸਕੋ। - ਵਿਦਿਆਰਥੀਆਂ ਦੀ ਪ੍ਰਗਤੀ ਨੂੰ ਟਰੈਕ ਕਰ ਸਕੋ ਅਤੇ ਆਪਣੇ ਵਿਦਿਆਰਥੀਆਂ ਨੂੰ ਚੁਣੌਤੀ ਦੇਣ, ਪ੍ਰਸ਼ੰਸਾ ਕਰਨ ਅਤੇ ਪ੍ਰੇਰਿਤ ਕਰਨ ਲਈ ਇਸ ਜਾਣਕਾਰੀ ਦੀ ਵਰਤੋਂ ਕਰ ਸਕੋ।
ਖਾਨ ਅਕੈਡਮੀ ਵਿੱਚ ਮੁਹਾਰਤ ਦੇ ਪੱਧਰ - ਜਦੋਂ ਤੱਕ ਵਿਦਿਆਰਥੀ ਕੰਮ ਸ਼ੁਰੂ ਨਹੀਂ ਕਰਦੇ ਹਨ, ਉਦੋਂ ਤੱਕ ਉਹ ਸ਼ੁਰੂ ਨਹੀਂ ਹੋਇਆ ਪੱਧਰ 'ਤੇ ਹੁੰਦੇ ਹਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਕੋਲ 0 ਅੰਕ ਹਨ। - ਜਿਵੇਂ ਹੀ ਉਹ ਅਭਿਆਸ ਕਰਨਾ ਸ਼ੁਰੂ ਕਰਦੇ ਹਨ ਉਹ 'ਕੋਸ਼ਿਸ਼ ਕੀਤੀ' ਪੱਧਰ 'ਤੇ ਪਹੁੰਚ ਜਾਂਦੇ ਹਨ. ਜੇਕਰ ਵਿਦਿਆਰਥੀ 70% ਤੋਂ ਘੱਟ ਸਹੀ ਜਵਾਬ ਪ੍ਰਾਪਤ ਕਰਦੇ ਹਨ ਤਾਂ ਉਹ 'ਕੋਸ਼ਿਸ਼ ਕੀਤੀ’ 'ਤੇ ਬਣੇ ਰਹਿੰਦੇ ਹਨ ਅਤੇ ਕੋਈ ਅੰਕ ਨਹੀਂ ਕਮਾਉਂਦੇ ਹਨ। - ਜੇਕਰ ਉਹਨਾਂ ਨੂੰ 70% ਜਾਂ ਇਸ ਤੋਂ ਵੱਧ ਸਹੀ ਜਵਾਬ ਮਿਲਦੇ ਹਨ, ਤਾਂ ਉਹ 50 ਪੁਆਇੰਟ ਕਮਾਉਂਦੇ ਹਨ ਅਤੇ ਜਾਣੂ ਪੱਧਰ ਤੱਕ ਜਾਂਦੇ ਹਨ। - ਪੱਧਰ ਤੱਕ ਜਾਣ ਲਈ, ਵਿਦਿਆਰਥੀਆਂ ਨੂੰ 80 ਅੰਕ ਹਾਸਲ ਕਰਨ ਅਤੇ 100% ਸਵਾਲਾਂ ਦੇ ਸਹੀ ਜਵਾਬ ਦੇਣ ਦੀ ਲੋੜ ਹੁੰਦੀ ਹੈ। - ਵਿਦਿਆਰਥੀ 'ਮੁਹਾਰਤ' ਪ੍ਰਾਪਤ ਕਰਦੇ ਹਨ ਜਦੋਂ ਉਹ ਨਿਪੁੰਨ ਪੱਧਰ 'ਤੇ ਹੁੰਦੇ ਹਨ ਅਤੇ ਇਸ ਹੁਨਰ 'ਤੇ ਸਵਾਲਾਂ ਦੇ ਸਹੀ ਜਵਾਬ ਦਿੰਦੇ ਹਨ। ਮੁਹਾਰਤਪੱਧਰ 'ਤੇ ਪਹੁੰਚਣ 'ਤੇ ਵਿਦਿਆਰਥੀ 100 ਅੰਕ ਇਕੱਠੇ ਕਰਦੇ ਹਨ।

ਖਾਨ ਅਕੈਡਮੀ 'ਤੇ ਕੋਰਸ ਮੁਹਾਰਤ ਗੋਲ ਕਿਵੇਂ ਨਿਰਧਾਰਤ ਕਰਨਾ ਹੈ :

 • ਤੁਹਾਡਾ ਪਹਿਲਾ ਕਦਮ ਹਮੇਸ਼ਾ ਵਾਂਗ ਖਾਨ ਅਕੈਡਮੀ ਵਿੱਚ ਇੱਕ ਅਧਿਆਪਕ ਵਜੋਂ ਲੌਗਇਨ ਕਰਨਾ ਹੋਵੇਗਾ। ਜਦੋਂ ਤੁਸੀਂ ਲੌਗਇਨ ਕਰਦੇ ਹੋ ਤਾਂ ਤੁਸੀਂ ਆਪਣੇ ਅਧਿਆਪਕ ਡੈਸ਼ਬੋਰਡ 'ਤੇ ਪਹੁੰਚੋਗੇ।
 • ਫਿਰ ਉਹ ਕਲਾਸ ਚੁਣੋ ਜਿਸ ਨੂੰ ਤੁਸੀਂ ਟੀਚਾ ਨਿਰਧਾਰਤ ਕਰਨਾ ਚਾਹੁੰਦੇ ਹੋ। ਟੀਚਰ ਟੂਲਸ ਦੇ ਤਹਿਤ, ਕੋਰਸ ਮੁਹਾਰਤ ਟੈਬ ਨੂੰ ਚੁਣੋ ਅਤੇ ਫਿਰ 'ਪਲੇਸਮੈਂਟ' ਟੈਬ 'ਤੇ ਕਲਿੱਕ ਕਰੋ।
 • ਜਿਵੇਂ ਹੀ ਤੁਸੀਂ 'ਪਲੇਸਮੈਂਟ' ਟੈਬ 'ਤੇ ਕਲਿੱਕ ਕਰੋਗੇ ਤਾਂ ਇੱਕ ਨੀਲਾ ਬਾਕਸ ਦਿਖਾਈ ਦੇਵੇਗਾ ਜੋ ਕਹਿੰਦਾ ਹੈ "ਟੀਚਾ ਬਣਾਓ"।
 • ਜੇਕਰ ਤੁਸੀਂ ਮੋਬਾਈਲ 'ਤੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਹੇਠਾਂ ਸਕ੍ਰੋਲ ਕਰਨਾ ਹੋਵੇਗਾ। ਇਸ ਬਾਕਸ 'ਤੇ ਕਲਿੱਕ ਕਰੋ, ਤੁਸੀਂ ਦੇਖੋਗੇ ਕਿ ਇੱਕ ਹੋਰ ਬਾਕਸ ਜੋ ਕਹਿੰਦਾ ਹੈ ਕਿ "ਇੱਕ ਕੋਰਸ ਮੁਹਾਰਤ ਟੀਚਾ ਬਣਾਓ" ਦਿਖਾਈ ਦੇਵੇਗਾ।
 • ਉਹ ਕੋਰਸ ਚੁਣੋ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਿਦਿਆਰਥੀ ਮਾਸਟਰ ਬਣਨ। ਕੋਰਸ ਚੁਣੋ।
 • ਤੁਹਾਡੇ ਕੋਲ ਆਪਣੀ ਪੂਰੀ ਕਲਾਸ ਨੂੰ ਟੀਚਾ ਨਿਰਧਾਰਤ ਕਰਨ ਜਾਂ ਕੁਝ ਵਿਦਿਆਰਥੀਆਂ ਦੀ ਚੋਣ ਕਰਨ ਅਤੇ ਵਿਦਿਆਰਥੀਆਂ ਦੇ ਉਪ ਸਮੂਹ ਨੂੰ ਟੀਚਾ ਨਿਰਧਾਰਤ ਕਰਨ ਦੀ ਵਿਕਲਪ ਹੈ।
 • ਇੱਕ ਵਾਰ ਜਦੋਂ ਤੁਸੀਂ ਕੋਰਸ ਅਤੇ ਵਿਦਿਆਰਥੀਆਂ ਦੀ ਚੋਣ ਕਰ ਲੈਂਦੇ ਹੋ ਤਾਂ ਤੁਸੀਂ ਇੱਕ ਤਾਰੀਖ ਚੁਣੋਗੇ ਜਿਸ 'ਤੇ ਟੀਚਾ ਦੇਣਾ ਹੈ।
ਯਾਦ ਰੱਖੋ ਕਿ ਇੱਕ ਕੋਰਸ ਵਿੱਚ ਮੁਹਾਰਤ ਹਾਸਲ ਕਰਨਾ ਇੱਕ ਲੰਬੇ ਸਮੇਂ ਦੀ ਸਿਖਲਾਈ ਦਾ ਟੀਚਾ ਹੈ। ਵਿਦਿਆਰਥੀ ਸਾਲ ਭਰ ਟੀਚੇ ਵੱਲ ਕੰਮ ਕਰਨਗੇ ਅਤੇ ਇਸ ਲਈ ਧਿਆਨ ਨਾਲ ਅਕਾਦਮਿਕ ਸਾਲ ਦੇ ਅੰਤ ਦੀ ਮਿਤੀ ਨਿਰਧਾਰਤ ਕਰੋ।

ਵਿਦਿਆਰਥੀ ਦਾ ਤਜਰਬਾ

 • ਲੌਗ-ਇਨ ਕਰਨ ਤੋਂ ਬਾਅਦ, ਤੁਹਾਡੇ ਵਿਦਿਆਰਥੀ ਕੋਰਸ ਮਾਸਟਰੀ ਟੈਬ ਦੇਖਣਗੇ। ਕੋਰਸ ਮੁਹਾਰਤ ਟੈਬ 'ਤੇ ਕਲਿੱਕ ਕਰਨ 'ਤੇ, ਉਹ ਉਨ੍ਹਾਂ ਨੂੰ ਨਿਰਧਾਰਤ ਟੀਚਾ ਦੇਖ ਸਕਦੇ ਹਨ।
 • ਉਨ੍ਹਾਂ ਨੂੰ ਟੀਚੇ 'ਤੇ ਕਲਿੱਕ ਕਰਨ ਲਈ ਕਹੋ। ਉਹ ਕੋਰਸ ਦੇ ਮੁੱਖ ਪੰਨੇ 'ਤੇ ਪਹੁੰਚ ਜਾਣਗੇ, ਜਿੱਥੇ ਉਹ ਉਨ੍ਹਾਂ ਨੂੰ ਨਿਰਧਾਰਤ ਕੀਤੇ ਗਏ ਕੋਰਸ ਦੀਆਂ ਸਾਰੀਆਂ ਇਕਾਈਆਂ ਦੇਖ ਸਕਦੇ ਹਨ। ਜੇਕਰ ਉਹ ਕਿਸੇ ਵੀ ਇਕਾਈ 'ਤੇ ਕਲਿੱਕ ਕਰਦੇ ਹਨ ਤਾਂ ਉਹ ਵੱਖ-ਵੱਖ ਵਿਡੀਓਜ਼, ਲੇਖ ਪੜ੍ਹਣ ਅਤੇ ਅਭਿਆਸ ਦੇ ਸਵਾਲਾਂ ਨਾਲ ਪਾਠ ਦੇਖ ਸਕਦੇ ਹਨ।
 • ਆਪਣੇ ਵਿਦਿਆਰਥੀਆਂ ਨਾਲ ਮੁਹਾਰਤ ਦੇ ਪੱਧਰ ਅਤੇ ਅੰਕ ਪ੍ਰਣਾਲੀ ਨੂੰ ਸਾਂਝਾ ਕਰਨਾ ਯਾਦ ਰੱਖੋ।
 • ਉਹਨਾਂ ਨੂੰ ਪੱਧਰ ਵਧਾਉਣ ਲਈ ਸੰਕੇਤਾਂ ਦੀ ਵਰਤੋਂ ਕਰਨ ਲਈ ਉਤਸਾਹਿਤ ਕਰੋ ਅਤੇ ਉਹਨਾਂ ਦੇ ਮੁਹਾਰਤ ਅੰਕਾਂ 'ਤੇ ਨਜ਼ਰ ਰੱਖੋ।-ਤੁਹਾਨੂੰ ਆਪਣੇ ਵਿਦਿਆਰਥੀਆਂ ਨੂੰ ਮੁਹਾਰਤ ਅੰਕਾਂ ਨੂੰ ਇਕੱਠਾ ਕਰਨ ਲਈ ਉਤਸਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਸਿੱਖਣਾ ਉਹਨਾਂ ਲਈ ਮਜ਼ੇਦਾਰ ਬਣ ਜਾਵੇ।
ਕੀ ਤੁਸੀਂ ਇਸ ਮੋਡੀਊਲ ਨੂੰ ਅਜ਼ਮਾਇਆ ਹੈ? ਇੱਥੇ ਆਪਣਾ ਅਨੁਭਵ ਸਾਂਝਾ ਕਰੋ।

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।