ਮੁੱਖ ਸਮੱਗਰੀ
ਸਿੱਖਿਅਕਾਂ ਲਈ ਖਾਨ - ਅਧਿਆਪਕ
ਕੋਰਸ: ਸਿੱਖਿਅਕਾਂ ਲਈ ਖਾਨ - ਅਧਿਆਪਕ > Unit 2
Lesson 5: ਵਾਧੂ ਸਰੋਤ ਅਤੇ ਪ੍ਰਮਾਣੀਕਰਣਅਗਲੇ ਪੜਾਅ (FAQ, ਪ੍ਰਸ਼ਂਸਾ ਪੱਤਰ, ਆਦਿ)
ਅਗਲੇ ਪੜਾਅ (FAQ, ਪ੍ਰਸ਼ਂਸਾ ਪੱਤਰ, ਆਦਿ)
KFE ਐਡਵਾਂਸਡ ਲਈ ਸਰੋਤ
ਹੈਲੋ ਅਧਿਆਪਕ! ਖਾਨ ਅਕੈਡਮੀ ਦੀ ਉੱਨਤ ਸਮੱਗਰੀ ਨੂੰ ਆਪਣੇ ਵਿਦਿਆਰਥੀਆਂ ਨਾਲ ਵਰਤਣ ਲਈ ਆਪਣੀ ਦਿਲਚਸਪੀ ਦਿਖਾਉਣ ਲਈ ਧੰਨਵਾਦ। ਤੁਹਾਡੀ ਇੱਥੇ ਮੌਜੂਦਗੀ ਕੋਰਸ ਦੀ ਮੁਹਾਰਤ ਨੂੰ ਲਾਗੂ ਕਰਨ ਪ੍ਰਤੀ ਤੁਹਾਡੇ ਜਨੂੰਨ ਨੂੰ ਦਰਸਾਉਂਦੀ ਹੈ ਤਾਂ ਜੋ ਸਿੱਖਣ ਦੇ ਅੰਤਰ ਨੂੰ ਘਟਾਇਆ ਜਾ ਸਕੇ ਅਤੇ ਤੁਹਾਡੀ ਕਲਾਸ ਦਾ ਹਰੇਕ ਬੱਚਾ ਆਤਮ-ਵਿਸ਼ਵਾਸ ਨਾਲ ਅੱਗੇ ਵਧ ਸਕੇ।
ਖਾਨ ਅਕੈਡਮੀ ਵਿਦਿਆਰਥੀਆਂ ਨੂੰ ਆਪਣੀ ਖੁਦ ਦੀ ਸਿਖਿਆ ਬਾਰੇ ਚੋਣ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ। ਤੁਹਾਡੀ ਭੂਮਿਕਾ ਹੁਣ ਇੱਕ ਸਹਾਇਕ ਦੀ ਹੈ। ਤੁਹਾਨੂੰ ਖਾਨ ਅਕੈਡਮੀ ਦੀ ਵਰਤੋਂ ਕਰਨ, ਵਿਕਾਸ ਦੀ ਮਾਨਸਿਕਤਾ ਵਿਕਸਿਤ ਕਰਨ, ਸਿੱਖਣ ਅਤੇ ਜੀਵਨ ਵਿਚਕਾਰ ਇੱਕ ਸਬੰਧ ਸਥਾਪਤ ਕਰਨ, ਸਹਿਯੋਗ ਨਾਲ ਕੰਮ ਕਰਨ, ਸਫਲਤਾ ਦਾ ਜਸ਼ਨ ਮਨਾਉਣ, ਅਤੇ ਹੋਰ ਬਹੁਤ ਕੁਝ ਕਰਨ ਵਿੱਚ ਵਿਦਿਆਰਥੀਆਂ ਨੂੰ ਵਿਸ਼ਵਾਸ ਪ੍ਰਾਪਤ ਕਰਨ ਵਿੱਚ ਮਦਦ ਕਰਨੀ ਪਵੇਗੀ! ਤਾਂ ਜੋ ਤੁਹਾਡੇ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਨਾ ਅਤੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਵਿੱਚ ਜੋੜੀ ਰੱਖਣਾ ਆਸਾਨ ਹੋਵੇ, ਤੁਸੀਂ ਸ਼ੇਅਰ ਕਰਨ ਯੋਗ ਅਤੇ ਪ੍ਰਿੰਟ ਕਰਨ ਯੋਗ ਸਰਟੀਫਿਕੇਟ ਲੱਭਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਵਿਦਿਆਰਥੀ ਸਰਟੀਫਿਕੇਟਸ
ਇਸ ਤੋਂ ਇਲਾਵਾ, ਸਾਡੇ ਪਲੇਟਫਾਰਮ ਦੀ ਆਸਾਨੀ ਨਾਲ ਵਰਤੋਂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, ਅਸੀਂ ਕੋਰਸ ਮਹਾਰਤ 'ਤੇ ਅਕਸਰ ਪੁੱਛੇ ਜਾਣ ਵਾਲੇ ਕੁਝ ਸਵਾਲਾਂ ਦੇ ਜਵਾਬ ਸ਼ਾਮਲ ਕੀਤੇ ਹਨ। ਕਿਰਪਾ ਕਰਕੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਲਈ ਦਿੱਤੇ ਲਿੰਕ 'ਤੇ ਕਲਿੱਕ ਕਰੋ: ਮਾਸਟਰੀ ਸਿੱਖਣ ਨਾਲ ਸਬੰਧਤ ਅਕਸਰ ਪੁੱਛੇ ਜਾਂਦੇ ਸਵਾਲ
ਜਦੋਂ ਕਿ ਇਹ ਐਡਵਾਂਸਡ ਕੋਰਸ ਸਮਾਪਤ ਹੋ ਗਿਆ ਹੈ, ਸਿੱਖਣ ਦਾ ਸਫ਼ਰ ਜਾਰੀ ਰਹਿਣਾ ਚਾਹੀਦਾ ਹੈ। ਖਾਨ ਅਕੈਡਮੀ ਤੁਹਾਡੇ ਲਈ ਕੁਝ ਹੋਰ ਸਿੱਖਣ ਦੇ ਮੌਕੇ ਪ੍ਰਦਾਨ ਕਰਦੀ ਹੈ। ਅਧਿਆਪਕ ਡੈਸ਼ਬੋਰਡ ਤੋਂ ਸਰੋਤ ਟੈਬ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਵਾਧੂ ਸਮੱਗਰੀ ਮਿਲੇਗੀ ਜੋ ਤੁਹਾਡੇ ਵਿਦਿਆਰਥੀਆਂ ਨਾਲ ਖਾਨ ਅਕੈਡਮੀ ਦੀ ਵਰਤੋਂ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
ਮਦਦ ਕੇਂਦਰ ਦੀ ਨੂੰ ਵੇਖੋ। ਤੁਸੀਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਲਈ ਕੁਝ ਆਮ ਪੁੱਛੇ ਜਾਂਦੇ ਸਵਾਲਾਂ ਅਤੇ ਗਾਈਡਾਂ ਸਮੇਤ ਲੇਖਾਂ ਦੀ ਇੱਕ ਲੜੀ ਲੱਭ ਸਕਦੇ ਹੋ। ਮਦਦ ਕੇਂਦਰ ਤੋਂ ਤੁਸੀਂ ਕਿਸੇ ਤਕਨੀਕੀ ਸਮੱਸਿਆ ਦੀ ਰਿਪੋਰਟ ਵੀ ਕਰ ਸਕਦੇ ਹੋ ਅਤੇ ਸਾਡੀ ਸਹਾਇਤਾ ਟੀਮ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਤੁਸੀਂ ਖਾਨ ਅਕੈਡਮੀ ਦੇ ਅਧਿਆਪਕ ਫੇਸਬੁੱਕ ਗਰੁੱਪ ਨੂੰ ਵੀ ਫਾਲੋ ਕਰ ਸਕਦੇ ਹੋ।
ਰਿਮੋਟ ਟੀਚਿੰਗ ਅਤੇ ਲਰਨਿੰਗ ਬਾਰੇ ਹੋਰ ਜਾਣਕਾਰੀ ਲਈ ਖਾਨ ਅਕੈਡਮੀ ਦੀ 'ਕੀਪ ਐਵਰੀਵਾਨ ਲਰਨਿੰਗ ਸਾਈਟ' ਦੇਖੋ ਜੋ ਵਿਦਿਆਰਥੀਆਂ, ਅਧਿਆਪਕਾਂ ਅਤੇ ਪਰਿਵਾਰਾਂ ਲਈ ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹੈ।
ਇਸ ਕੋਰਸ ਨੂੰ ਪੂਰਾ ਕਰਨ ਲਈ, ਕਿਰਪਾ ਕਰਕੇ ਇੱਥੇ ਫੀਡਬੈਕ ਫਾਰਮ 'ਤੇ ਕਲਿੱਕ ਕਰੋ। ਇਹ ਆਖਰੀ ਪੜਾਅ ਹੈ ਅਤੇ ਹੁਣ ਤੁਸੀਂ ਖਾਨ ਅਕੈਡਮੀ ਦੇ ਕੋਰਸ ਮੁਹਾਰਤ ਨੂੰ ਆਪਣੇ ਕਲਾਸਰੂਮਾਂ ਵਿੱਚ ਵਰਤਣ ਲਈ ਤਿਆਰ ਹੋ। ਜੇਕਰ ਤੁਹਾਨੂੰ ਫਾਰਮ ਤੱਕ ਪਹੁੰਚਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਕਿਰਪਾ ਕਰਕੇ indialearns@khanacademy.org 'ਤੇ ਸੰਪਰਕ ਕਰੋ।
ਖਾਨ ਫਾਰ ਐਜੂਕੇਟਰਜ਼-ਐਡਵਾਂਸਡ ਕੋਰਸ ਨੂੰ ਪੂਰਾ ਕਰਨ ਲਈ ਤੁਹਾਨੂੰ ਦਿਲੋਂ ਵਧਾਈਆਂ। ਖਾਨ ਅਕੈਡਮੀ ਵਿੱਚ ਅਸੀਂ ਉਤਸਾਹਿਤ ਹਾਂ ਕਿਉਂਕਿ ਤੁਸੀਂ ਅੱਗੇ ਵਧਦੇ ਹੋ ਅਤੇ ਆਪਣੀ ਕਲਾਸ ਵਿੱਚ ਮੁਹਾਰਤ ਦੀ ਸਿਖਲਾਈ ਲੈ ਜਾਂਦੇ ਹੋ। ਅਸੀਂ ਤੁਹਾਡੀਆਂ ਸ਼ਾਨਦਾਰ ਕਹਾਣੀਆਂ ਸੁਣਨ ਦੀ ਉਡੀਕ ਕਰ ਰਹੇ ਹਾਂ ਅਤੇ ਤੁਹਾਡੇ ਅਨੁਭਵਾਂ ਤੋਂ ਹੋਰ ਸਿੱਖਣ ਦੀ ਉਮੀਦ ਕਰਦੇ ਹਾਂ।
ਆਪਣੀ ਸਿੱਖਣ ਯਾਤਰਾ ਦਾ ਆਨੰਦ ਲੈਣਾ ਜਾਰੀ ਰੱਖੋ!
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।