ਮੁੱਖ ਸਮੱਗਰੀ
ਖਾਨ ਫਾਰ ਐਡੂਕੇਟਰ (ਅਧਿਆਪਕ ਮੈਂਟੋਰ ਲਈ)
ਕੋਰਸ: ਖਾਨ ਫਾਰ ਐਡੂਕੇਟਰ (ਅਧਿਆਪਕ ਮੈਂਟੋਰ ਲਈ) > Unit 1
Lesson 2: ਖਾਨ ਅਕੈਡਮੀ ਦੀ ਵਰਤੋਂ ਕਿਉਂ ਕਰੀਏ?ਮੁੜ ਪ੍ਰਸਾਰਣ (ਰੀਕੈਪ)
ਮੁੜ ਪ੍ਰਸਾਰਣ (ਰੀਕੈਪ)
ਖਾਨ ਅਕੈਡਮੀ ਦੀ ਵਰਤੋਂ ਕਿਉਂ ਕਰੀਏ?
ਗਣਿਤ ਪੜ੍ਹਾਉਂਦੇ ਸਮੇਂ ਅਧਿਆਪਕ ਦੇ ਸਾਮ੍ਹਣੇ ਆਉਣ ਵਾਲਿਆਂ ਚੁਣੌਤੀਆਂ।
ਚੁਣੌਤੀ 1 - ਵਿਦਿਆਰਥੀਆਂ ਨਾਲ ਸਾਂਝੇ ਕਰਨ ਲਈ ਮੁਕੰਮਲ ਅਤੇ ਭਰੋਸੇਮੰਦ ਸਰੋਤਾਂ ਦੀ ਘਾਟ।
- ਆਓ ਪਹਿਲੀ ਚੁਣੌਤੀ ਦੇ ਹੱਲ ਨਾਲ ਸ਼ੁਰੂ ਕਰੀਏ। ਅਸੀਂ ਖਾਨ ਅਕੈਡਮੀ ਵਿੱਚ ਪਾਠਕ੍ਰਮ ਦੇ ਨਾਲ ਜੁੜੀ ਸਮੱਗਰੀ ਪ੍ਰਦਾਨ ਕਰਦੇ ਹਾਂ।
- ਇੱਕ ਸਮੇਂ ਵਿੱਚ ਇੱਕ ਹੁਨਰ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਅਸੀਂ ਤੁਹਾਡੇ ਲਈ ਹਰੇਕ ਹੁਨਰ ਨੂੰ ਪਰਖਣ ਲਈ ਕਈ ਤਰ੍ਹਾਂ ਦੇ ਅਭਿਆਸ ਲਿਆਉਂਦੇ ਹਾਂ। ਅਤੇ ਇਹਨਾਂ ਅਭਿਆਸਾਂ ਦੀ ਕਈ ਵਾਰ ਕੋਸ਼ਿਸ਼ ਕੀਤੀ ਜਾ ਸਕਦੀ ਹੈ।
- ਸਾਡਾ ਪਲੇਟਫਾਰਮ ਸੰਦਰਭ ਲਈ ਸੰਕੇਤਾਂ ਅਤੇ ਵੀਡੀਓਜ਼ ਦੁਆਰਾ ਉਤਸ਼ਾਹ ਅਤੇ ਸਮਰਥਨ ਲਈ ਤੁਰੰਤ ਫੀਡਬੈਕ ਦਿੰਦਾ ਹੈ।
ਚੁਣੌਤੀ 2 - ਵਿਦਿਆਰਥੀ ਦੀ ਤਰੱਕੀ ਨੂੰ ਟਰੈਕ ਕਰਨ ਵਿੱਚ ਮੁਸ਼ਕਲ।
- ਖਾਨ ਅਕੈਡਮੀ ਵਿਦਿਆਰਥੀਆਂ ਦੀ ਤਰੱਕੀ 'ਤੇ ਸਪੱਸ਼ਟ ਵਿਸਤ੍ਰਿਤ ਰਿਪੋਰਟਾਂ ਪ੍ਰਦਾਨ ਕਰਕੇ ਇਸ ਚੁਣੌਤੀ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ। ਇਹ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਪਛਾਣਨ ਅਤੇ ਪ੍ਰਸ਼ੰਸਾ ਕਰਨ ਵਿੱਚ ਮਦਦ ਕਰਦਾ ਹੈ। ਰਿਪੋਰਟਾਂ ਅਨੁਸਾਰ, ਅਧਿਆਪਕ ਇਹ ਫੈਸਲਾ ਕਰ ਸਕਦੇ ਹਨ ਕਿ ਹਰੇਕ ਵਿਦਿਆਰਥੀ ਨੂੰ ਕਿਹੜਾ ਪੱਧਰ ਨਿਰਧਾਰਤ ਕਰਨਾ ਹੈ।
ਚੁਣੌਤੀ 3 - ਵੱਖ-ਵੱਖ ਪੱਧਰਾਂ ਦੇ ਨਾਲ ਸਿੱਖਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਓਣਾ
- ਇੱਕ ਵਿਦਿਆਰਥੀ ਦੇ ਸਿੱਖਣ ਦੇ ਪੱਧਰਾਂ ਦੀ ਪਛਾਣ ਕਰਨ ਦੇ ਬਾਵਜੂਦ, ਇੱਕ ਅਧਿਆਪਕ ਨੂੰ ਉਹਨਾਂ ਵਿੱਚੋਂ ਹਰੇਕ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ।
- ਖਾਨ ਅਕੈਡਮੀ ਵਿਦਿਆਰਥੀਆਂ ਦੀ ਸਿਖਲਾਈ ਨੂੰ ਨਿੱਜੀ ਬਣਾਉਣ ਲਈ ਬਹੁਤ ਉਪਯੋਗੀ ਹਨ।
- ਅਧਿਆਪਕ ਵਿਦਿਆਰਥੀ ਦੇ ਸਿੱਖਣ ਦੇ ਪੱਧਰ ਦੇ ਅਨੁਸਾਰ ਸਮੱਗਰੀ ਨਿਰਧਾਰਤ ਕਰ ਸਕਦੇ ਹਨ। ਜਿਵੇਂ ਕਿ ਜੇਕਰ ਦੋ ਵਿਦਿਆਰਥੀਆਂ ਨੂੰ ਦੋ ਵੱਖੋ-ਵੱਖਰੇ ਸੰਕਲਪਾਂ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਅਧਿਆਪਕ ਹਰੇਕ ਵਿਦਿਆਰਥੀ ਨੂੰ ਵੱਖ-ਵੱਖ ਅਭਿਆਸ ਨਿਰਧਾਰਤ ਕਰ ਸਕਦੇ ਹਨ।
ਖਾਨ ਅਕੈਡਮੀ 'ਤੇ ਉਪਲਬਧ ਕੋਰਸ / ਸਮੱਗਰੀ
ਖਾਨ ਅਕੈਡਮੀ ਤੁਹਾਡੇ ਰਾਜ ਜਾਂ NCERT ਪਾਠਕ੍ਰਮ ਨਾਲ ਅਲਾਇਨ ਅਤੇ ਮੈਪ ਕੀਤੀ ਸਮੱਗਰੀ ਦੇ ਨਾਲ ਇੱਕ ਮੁਹਾਰਤ-ਆਧਾਰਿਤ ਪਲੇਟਫਾਰਮ ਹੈ।
- ਕਲਾਸ ਨੂੰ ਵੱਖ-ਵੱਖ ਇਕਾਈਆਂ ਵਿੱਚ ਵੰਡਿਆ ਗਿਆ ਹੈ, ਤੁਹਾਡੇ ਕਿਤਾਂਬਾਂ ਦੇ ਤਰਾਹ। ਹਰੇਕ ਯੂਨਿਟ ਲਈ ਤੁਸੀਂ ਵੱਖ-ਵੱਖ ਵਿਸ਼ੇ ਜਾਂ ਪਾਠ ਦੇਖ ਸਕਦੇ ਹੋ। ਹਰੇਕ ਪਾਠ ਵਿੱਚ ਵੀਡੀਓ, ਅਭਿਆਸ ਅਤੇ ਕਵਿਜ਼ ਸ਼ਾਮਲ ਹੁੰਦੇ ਹਨ। ਹਰ ਇਕਾਈ ਦੇ ਅੰਤ ਵਿਚ ਇਕ ਯੂਨਿਟ ਟੈਸਟ ਹੁੰਦਾ ਹੈ।
- ਕੋਰਸ ਮਹਾਰਤ ਅੰਕਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਕੋਰਸ ਦੀ ਚੁਣੌਤੀ ਨਾਲ ਸਮਾਪਤ ਹੁੰਦਾ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸੁਝਾਈਆਂ ਗਈਆਂ ਗਤੀਵਿਧੀਆਂ ਨੂੰ ਅਜ਼ਮਾਉਂਦੇ ਹੋ। ਇੱਥੇ ਆਪਣਾ ਫੀਡਬੈਕ ਸਾਂਝਾ ਕਰੋ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।