ਮੁੱਖ ਸਮੱਗਰੀ
ਖਾਨ ਫਾਰ ਐਡੂਕੇਟਰ (ਅਧਿਆਪਕ ਮੈਂਟੋਰ ਲਈ)
ਕੋਰਸ: ਖਾਨ ਫਾਰ ਐਡੂਕੇਟਰ (ਅਧਿਆਪਕ ਮੈਂਟੋਰ ਲਈ) > Unit 1
Lesson 5: ਅਸਾਈਨਮੈਂਟ ਰਿਪੋਰਟਾਂ ਦੀ ਵਰਤੋਂ ਕਰਨਾਅਗਲੇ ਕਦਮ
ਅਗਲੇ ਕਦਮ
ਹੈਲੋ ਮੈਂਟਰਜ਼!
ਖਾਨ ਫਾਰ ਐਜੂਕੇਟਰਜ਼ - ਮੈਂਟਰਜ਼ ਕੋਰਸ ਵਿੱਚ ਆਪਣੀ ਦਿਲਚਸਪੀ ਦਿਖਾਉਣ ਲਈ ਤੁਹਾਡਾ ਧੰਨਵਾਦ। ਇੱਥੇ ਤੁਹਾਡੀ ਮੌਜੂਦਗੀ ਤੁਹਾਡੇ ਸਕੂਲਾਂ ਜਾਂ ਖੇਤਰਾਂ ਵਿੱਚ ਖਾਨ ਅਕੈਡਮੀ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਜਨੂੰਨ ਨੂੰ ਦਰਸਾਉਂਦੀ ਹੈ। ਸਾਨੂੰ ਖੁਸ਼ੀ ਹੈ ਕਿ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਦਿਲਚਸਪੀ ਰੱਖਦੇ ਹੋ ਕਿ ਤੁਹਾਡੇ ਸਕੂਲਾਂ ਵਿੱਚ ਅਧਿਆਪਕ ਹਰੇਕ ਵਿਦਿਆਰਥੀ ਤੱਕ ਪਹੁੰਚਣ ਦੇ ਯੋਗ ਹਨ ਅਤੇ ਸਿੱਖਣ ਦੇ ਅੰਤਰ ਨੂੰ ਘਟਾਉਣ ਅਤੇ ਸਿੱਖਣ ਨੂੰ ਵਧਾਉਣ ਲਈ ਕੰਮ ਕਰਨ ਲਈ ਤਿਆਰ ਹਨ।
ਖਾਨ ਫਾਰ ਐਜੂਕੇਟਰਜ਼ ਦੀ ਇਕਾਈ - ਮੈਂਟਰਜ਼ ਕੋਰਸ ਨੇ ਤੁਹਾਨੂੰ ਖਾਨ ਅਕੈਡਮੀ, ਇਸਦੇ ਲਾਭਾਂ ਅਤੇ ਅਧਿਆਪਕ ਦੇ ਸਫ਼ਰ ਦੀ ਸਮੁੱਚੀ ਸਮਝ ਪ੍ਰਦਾਨ ਕੀਤੀ ਹੈ। ਤੁਹਾਡੀ ਸਮਝ ਨੂੰ ਮਜ਼ਬੂਤ ਕਰਨ ਲਈ, ਅਸੀਂ ਤੁਹਾਨੂੰ ਹੇਠਾਂ ਦਿੱਤੇ ਕਦਮ ਚੁੱਕਣ ਦੀ ਸਲਾਹ ਦਿੰਦੇ ਹਾਂ -
- ਖਾਨ ਅਕੈਡਮੀ 'ਤੇ ਇੱਕ ਅਧਿਆਪਕ ਵਜੋਂ ਆਪਣਾ ਖਾਤਾ ਬਣਾਓ
- ਇਹਨਾਂ ਬਾਰੇ ਜਾਣੋ ਅਧਿਆਪਕ ਟੂਲਜ਼ ਕੋਰਸ- ਵੀਡੀਓ, ਅਭਿਆਸ, ਲੇਖ, ਕਵਿਜ਼
- ਆਪਣੀ ਕਲਾਸ ਵਿੱਚ ਇੱਕ ਕਲਾਸ ਅਤੇ ਕੁਝ ਵਿਦਿਆਰਥੀ ਸ਼ਾਮਲ ਕਰੋ
- ਆਪਣੇ ਵਿਦਿਆਰਥੀਆਂ ਨੂੰ ਕੰਮ ਸੌਂਪੋ ਅਤੇ ਉਹਨਾਂ ਦੀ ਪ੍ਰਗਤੀ ਦੀ ਜਾਂਚ ਕਰੋ
ਇਸ ਤੋਂ ਪਹਿਲਾਂ ਕਿ ਤੁਸੀਂ ਯੂਨਿਟ 2 ਵੱਲ ਵਧੋ ਜੋ ਇੱਕ ਮੈਂਟੋਰ ਵਜੋਂ ਤੁਹਾਡੀ ਭੂਮਿਕਾ ਬਾਰੇ ਗੱਲ ਕਰਦਾ ਹੈ, ਤੁਹਾਡੇ ਅਧਿਆਪਕ ਡੈਸ਼ਬੋਰਡ ਦੇ ਸਰੋਤ ਟੈਬ ਤੋਂ ਵਾਧੂ ਸਮੱਗਰੀਆਂ ਨੂੰ ਵੇਖੋ ।
ਇਸ ਕੋਰਸ ਨੂੰ ਪੂਰਾ ਕਰਨ ਲਈ ਅਤੇ ਇੱਕ ਲੀਡਰ ਦੇ ਰੂਪ ਵਿੱਚ ਤੁਹਾਡੀ ਭੂਮਿਕਾ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਵੀਡੀਓ ਦੇਖਣਾ ਜਾਰੀ ਰੱਖੋ। ਅਸੀਂ ਤੁਹਾਡੀਆਂ ਸ਼ਾਨਦਾਰ ਕਹਾਣੀਆਂ ਸੁਣਨ ਦੀ ਉਡੀਕ ਕਰ ਰਹੇ ਹਾਂ ਅਤੇ ਤੁਹਾਡੇ ਅਨੁਭਵਾਂ ਤੋਂ ਹੋਰ ਸਿੱਖਣ ਦੀ ਉਮੀਦ ਕਰ ਰਹੇ ਹਾਂ।
ਅੱਗਲੇ ਕੋਰਸ ਦਾ ਆਨੰਦ ਮਣੋ ਅਤੇ ਪ੍ਰੇਰਿਤ ਕਰਨ ਲਈ ਤਿਆਰ ਹੋ ਜਾਓ!
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।