If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਮੁੜ ਪ੍ਰਸਾਰਣ (ਰੀਕੈਪ)

ਮੁੜ ਪ੍ਰਸਾਰਣ (ਰੀਕੈਪ)

ਖਾਨ ਅਕੈਡਮੀ 'ਤੇ ਸ਼ੁਰੂਵਾਤ ਕਰਨਾ

ਅਧਿਆਪਕ ਡੈਸ਼ਬੋਰਡ ਅਤੇ ਸਾਧਨਾਂ ਨੂੰ ਸਮਝਣਾ

ਇਸ ਲੇਖ ਵਿੱਚ ਅਸੀਂ ਤੁਹਾਨੂੰ ਅਧਿਆਪਕ ਡੈਸ਼ਬੋਰਡ ਅਤੇ ਅਧਿਆਪਕ ਟੂਲਸ ਬਾਰੇ ਸੰਖੇਪ ਜਾਣਕਾਰੀ ਦੇਵਾਂਗੇ।

ਅਧਿਆਪਕ ਡੈਸ਼ਬੋਰਡ

  • ਆਪਣੇ ਅਧਿਆਪਕ ਖਾਤੇ ਵਿੱਚ ਲੌਗ ਇਨ ਕਰੋ ਅਤੇ ਅਧਿਆਪਕ ਡੈਸ਼ਬੋਰਡ 'ਤੇ ਜਾਣ ਲਈ ਆਪਣੇ ਨਾਮ 'ਤੇ ਕਲਿੱਕ ਕਰੋ। ਅਧਿਆਪਕ ਡੈਸ਼ਬੋਰਡ ਤੱਕ ਪਹੁੰਚਣ ਲਈ ਆਪਣੇ ਸਮਾਰਟਫ਼ੋਨ ਵਿੱਚ ਸੱਜੇ ਪਾਸੇ ਮੀਨੂ 'ਤੇ ਕਲਿੱਕ ਕਰੋ ਅਤੇ ਫਿਰ ਆਪਣੇ ਨਾਮ 'ਤੇ ਕਲਿੱਕ ਕਰੋ।
  • ਡੈਸ਼ਬੋਰਡ 'ਤੇ ਤੁਸੀਂ ਆਪਣੀਆਂ ਸਾਰੀਆਂ ਕਲਾਸਾਂ, ਵਿਦਿਆਰਥੀ, ਅਤੇ ਖਾਨ ਅਕੈਡਮੀ 'ਤੇ ਉਪਲਬਧ ਸਾਰੇ ਕੋਰਸ ਦੇਖੋਗੇ। ਕੋਰਸਾਂ 'ਤੇ ਕਲਿੱਕ ਕਰਨ ਨਾਲ ਤੁਸੀਂ ਸਾਰੇ ਵਿਸ਼ਿਆਂ ਦੀ ਸਮੱਗਰੀ ਦੀ ਇੱਕ ਵਿਸ਼ਾਲ ਵਿਭਿੰਨਤਾ ਨੂੰ ਦੇਖੋਗੇ।(ਸਮੱਗਰੀ ਵਿੱਚ ਸ਼ਾਮਲ ਕੀਤੇ ਗਏ ਪੁਆਇੰਟਾਂ ਨੂੰ ਇੱਕ-ਇੱਕ ਕਰਕੇ ਹਾਈਲਾਈਟ ਕਰੋ- ਨਾਮ, ਕਲਾਸਾਂ, ਕੋਰਸ)
  • ਜਦੋਂ ਤੁਸੀਂ ਆਪਣੇ ਨਾਮ 'ਤੇ ਕਲਿੱਕ ਕਰਦੇ ਹੋ, ਤਾਂ ਤੁਹਾਨੂੰ ਡ੍ਰੌਪ-ਡਾਉਨ ਮੀਨੂ ਵਿੱਚ ਸੈਟਿੰਗਾਂ ਮਿਲਣਗੀਆਂ। ਇੱਥੋਂ ਤੁਸੀਂ ਆਪਣੇ ਖਾਤੇ ਦੇ ਵੇਰਵਿਆਂ ਦਾ ਪ੍ਰਬੰਧਨ ਕਰ ਸਕਦੇ ਹੋ।
  • ਅੰਤ ਵਿੱਚ ਸੈਟਿੰਗਾਂ ਦੇ ਹੇਠਾਂ ਮਦਦ ਭਾਗ ਵਿੱਚ ਤੁਹਾਨੂੰ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਵੱਖ-ਵੱਖ ਸਰੋਤਾਂ ਅਤੇ ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਲਿੰਕ ਮਿਲਣਗੇ।

ਅਧਿਆਪਕ ਟੂਲਸ

  • ਅਧਿਆਪਕਾਂ ਨੂੰ ਸਾਡੇ ਪਲੇਟਫਾਰਮ 'ਤੇ ਕਈ ਤਰ੍ਹਾਂ ਦੇ ਟੂਲਸ ਮਿਲਦੇ ਹਨ।ਅਧਿਆਪਕ ਟੂਲਸ ਸੈਕਸ਼ਨ ਦੇ ਤਹਿਤ, ਤੁਸੀਂ ਗਤੀਵਿਧੀ ਬਾਰੇ ਸੰਖੇਪ ਜਾਣਕਾਰੀ, ਕੋਰਸ ਮੁਹਾਰਤ, ਅਸਾਈਨਮੈਂਟਸ, ਅਤੇ ਲਰਨਸਟੋਰਮ ਵਰਗੇ ਸਿਰਲੇਖ ਪਾਓਗੇ। ਇਸ ਸੈਕਸ਼ਨ ਤੋਂ ਤੁਸੀਂ ਵਿਦਿਆਰਥੀਆਂ ਨੂੰ ਅਸਾਈਨਮੈਂਟ ਦੇ ਸਕਦੇ ਹੋ, ਉਹਨਾਂ ਦੇ ਸਕੋਰ ਚੈੱਕ ਕਰ ਸਕਦੇ ਹੋ ਅਤੇ ਦਿੱਤੇ ਗਏ ਅਸਾਈਨਮੈਂਟਾਂ ਦਾ ਪ੍ਰਬੰਧਨ ਕਰ ਸਕਦੇ ਹੋ।
  • ਤੁਸੀਂ ਸਕੋਰ ਟੈਬ ਰਾਹੀਂ ਸਕੋਰ ਦੇਖ ਸਕਦੇ ਹੋ ਅਤੇ ਮੈਨੇਜ ਟੈਬ 'ਤੇ ਕਲਿੱਕ ਕਰਕੇ ਅਸਾਈਨਮੈਂਟਾਂ ਦਾ ਪ੍ਰਬੰਧਨ ਕਰ ਸਕਦੇ ਹੋ। ਪ੍ਰਬੰਧਨ ਟੈਬ ਇਹ ਦੇਖਣ ਵਿੱਚ ਤੁਹਾਡੀ ਮਦਦ ਕਰਦੀ ਹੈ ਕਿ ਕਿੰਨੇ ਵਿਦਿਆਰਥੀਆਂ ਨੇ ਅਸਾਈਨਮੈਂਟ ਨੂੰ ਪੂਰਾ ਕੀਤਾ ਹੈ। ਤੁਸੀਂ ਨਿਯਤ ਮਿਤੀ ਨੂੰ ਸੰਪਾਦਿਤ ਵੀ ਕਰ ਸਕਦੇ ਹੋ ਅਤੇ ਅਸਾਈਨਮੈਂਟਾਂ ਨੂੰ ਮਿਟਾ/ਬਦਲ ਸਕਦੇ ਹੋ।
  • ਗਤੀਵਿਧੀ ਬਾਰੇ ਸੰਖੇਪ ਜਾਣਕਾਰੀ ਪਲੇਟਫਾਰਮ 'ਤੇ ਬਿਤਾਏ ਕੁੱਲ ਸਿੱਖਣ ਦੇ ਮਿੰਟਾਂ ਨੂੰ ਦੇਖਣ ਵਿੱਚ ਤੁਹਾਡੀ ਮਦਦ ਕਰਦੀ ਹੈ। ਕੌਸ਼ਲਤਾ ਟੈਬ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਵਿਦਿਆਰਥੀ ਵੱਖ-ਵੱਖ ਹੁਨਰਾਂ 'ਚ ਕਿਵੇਂ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਨੇ ਮੁਹਾਰਤ ਦਾ ਕਿਹੜਾ ਪੱਧਰ ਹਾਸਲ ਕੀਤਾ ਹੈ।
  • ਤੁਸੀਂ ਆਪਣੇ ਅਧਿਆਪਕ ਟੂਲਸ ਦੇ ਹੇਠਾਂ ਲਰਨਸਟੋਰਮ ਟਰੈਕਰ ਨੂੰ ਦੇਖ ਸਕਦੇ ਹੋ, ਜੋ ਤੁਹਾਡੇ ਵਿਦਿਆਰਥੀ ਦੀ ਪ੍ਰਗਤੀ ਦੀ ਜਲਦ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ।
  • ਅੰਤ ਵਿੱਚ ਸਾਡੇ ਕੋਲ ਕੋਰਸ ਮੁਹਾਰਤ ਟੈਬ ਹੈ। ਇਸਦੇ ਤਹਿਤ, ਤੁਸੀਂ ਆਪਣੀ ਕਲਾਸ ਲਈ ਕੋਰਸ ਦੀ ਮੁਹਾਰਤ ਦੇ ਟੀਚੇ ਬਣਾ ਸਕਦੇ ਹੋ।

ਆਪਣੀ ਕਲਾਸ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ

ਕਲਾਸਾਂ ਬਣਾਉਣਾ

  • ਅਧਿਆਪਕ ਡੈਸ਼ਬੋਰਡ 'ਤੇ, ਤੁਸੀਂ ਨੀਲੇ ਰੰਗ ਵਿੱਚ 'ਨਵੀਂ ਕਲਾਸ ਸ਼ਾਮਲ ਕਰੋ' ਦੇਖ ਸਕਦੇ ਹੋ। ਇਸ 'ਤੇ ਕਲਿੱਕ ਕਰੋ ਅਤੇ ਪੁੱਛੇ ਗਏ ਕਦਮਾਂ ਦੀ ਪਾਲਣਾ ਕਰੋ। ਸ਼ੇਅਰ ਕੀਤੇ ਫਾਰਮੈਟ ਦੇ ਆਧਾਰ 'ਤੇ ਤੁਹਾਨੂੰ ਆਪਣਾ ਕਲਾਸ-ਨਾਮ ਦਰਜ ਕਰਨ ਦੀ ਲੋੜ ਹੋਵੇਗੀ।
  • ਅੱਗੇ ਉਹ ਕਲਾਸ ਸਮੱਗਰੀ ਚੁਣੋ ਜੋ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ। ਤੁਹਾਨੂੰ ਗਣਿਤ ਵਿੱਚ ਘੱਟ ਗ੍ਰੇਡ ਅਤੇ ਉੱਨਤ ਵਿਦਿਆਰਥੀਆਂ ਲਈ ਥੋੜ੍ਹੀ ਉੱਚੀ ਗ੍ਰੇਡ ਸਮੱਗਰੀ ਵੀ ਸ਼ਾਮਲ ਕਰਨੀ ਚਾਹੀਦੀ ਹੈ। ਤੁਹਾਡੀ 7ਵੀਂ ਜਮਾਤ ਦੀ ਕਲਾਸ ਲਈ, ਤੁਸੀਂ 6ਵੀਂ ਜਮਾਤ ਦਾ ਗਣਿਤ ਅਤੇ 8ਵੀਂ ਜਮਾਤ ਦਾ ਗਣਿਤ ਜੋੜ ਸਕਦੇ ਹੋ।
  • ਜੇਕਰ ਤੁਸੀਂ ਗੂਗਲ ਕਲਾਸਰੂਮ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਆਪਣੀ ਕਲਾਸ ਨੂੰ ਗੂਗਲ ਕਲਾਸਰੂਮ ਤੋਂ ਪ੍ਰਾਪਤ ਕਰੋ 'ਤੇ ਕਲਿੱਕ ਕਰਨਾ ਹੈ।

ਵਿਦਿਆਰਥੀਆਂ ਨੂੰ ਤੁਹਾਡੀ ਕਲਾਸ ਵਿੱਚ ਸ਼ਾਮਲ ਕਰਨਾ

ਹੁਣ ਜਦੋਂ ਤੁਹਾਡੀ ਕਲਾਸ ਤਿਆਰ ਹੈ। ਇਹ ਤੁਹਾਡੇ ਵਿਦਿਆਰਥੀਆਂ ਨੂੰ ਇਸ ਕਲਾਸ ਵਿੱਚ ਸ਼ਾਮਲ ਕਰਨ ਦਾ ਸਮਾਂ ਹੈ। ਵਿਦਿਆਰਥੀਆਂ ਨੂੰ ਤਿੰਨ ਤਰੀਕਿਆਂ ਨਾਲ ਜੋੜਿਆ ਜਾ ਸਕਦਾ ਹੈ।
  • ਤੁਸੀਂ ਗੂਗਲ ਕਲਾਸਰੂਮ ਤੋਂ ਪੂਰੀ ਕਲਾਸ ਨੂੰ ਆਯਾਤ ਕਰ ਸਕਦੇ ਹੋ
  • ਜੇਕਰ ਵਿਦਿਆਰਥੀਆਂ ਕੋਲ ਪਹਿਲਾਂ ਹੀ ਖਾਤੇ ਹਨ ਤਾਂ ਤੁਸੀਂ ਉਹਨਾਂ ਨਾਲ ਵਿਲੱਖਣ ਕਲਾਸ ਕੋਡ ਸਾਂਝਾ ਕਰ ਸਕਦੇ ਹੋ। ਕਲਾਸ ਕੋਡ ਉਦੋਂ ਲੱਭਿਆ ਜਾ ਸਕਦਾ ਹੈ ਜਦੋਂ ਤੁਸੀਂ ਹਰੇਕ ਕਲਾਸ ਦੇ ਅੰਦਰ ਟੂਲਸ ਦੇ ਹੇਠਾਂ ਵਿਦਿਆਰਥੀ ਟੈਬ 'ਤੇ ਕਲਿੱਕ ਕਰਦੇ ਹੋ।
  • ਜੇਕਰ ਤੁਹਾਡੇ ਵਿਦਿਆਰਥੀ ਨਵੇਂ ਹਨ ਤਾਂ ਤੁਹਾਨੂੰ ਹਰੇਕ ਵਿਦਿਆਰਥੀ ਲਈ ਵੱਖਰੇ ਖਾਤੇ ਬਣਾਉਣ ਦੀ ਲੋੜ ਹੈ। ਪਲੇਟਫਾਰਮ ਯੂਜ਼ਰਨੇਮ ਅਤੇ ਪਾਸਵਰਡ ਬਣਾਉਂਦਾ ਹੈ। ਤੁਹਾਨੂੰ ਆਪਣਾ ਪਾਸਵਰਡ ਸੋਧਣਾ ਅਤੇ ਬਣਾਉਣਾ ਚਾਹੀਦਾ ਹੈ।
  • ਇੱਕ ਵਾਰ ਜਦੋਂ ਤੁਸੀਂ ਖਾਤੇ ਬਣਾ ਲੈਂਦੇ ਹੋ, ਤਾਂ ਤੁਹਾਡੇ ਕੋਲ ਯੂਜ਼ਰਨੇਮ ਅਤੇ ਪਾਸਵਰਡਾਂ ਨੂੰ ਡਾਊਨਲੋਡ ਕਰਨ ਅਤੇ ਸੁਰੱਖਿਅਤ ਕਰਨ ਦਾ ਵਿਕਲਪ ਹੁੰਦਾ ਹੈ। ਤੁਸੀ ਸਿਰਫ਼ csv ਵਿਕਲਪ 'ਤੇ ਕਲਿੱਕ ਕਰਕੇ ਫਾਈਲ ਨੂੰ ਡਾਊਨਲੋਡ ਕਰ ਸਕਦੇ ਹੋ। ਫਾਈਲ ਨੂੰ ਸੁਰੱਖਿਅਤ ਰੱਖਣਾ ਯਾਦ ਰੱਖੋ।
  • ਤੁਸੀਂ ਜਦੋਂ ਚਾਹੋ ਵਿਦਿਆਰਥੀਆਂ ਨੂੰ ਸ਼ਾਮਲ ਕਰ ਸਕਦੇ ਹੋ। ਕਲਾਸ ਦੀ ਚੋਣ ਕਰੋ, 'ਵਿਦਿਆਰਥੀ' ਵਿਕਲਪ 'ਤੇ ਕਲਿੱਕ ਕਰੋ, ਅਤੇ ਫਿਰ 'ਨਵੇਂ ਵਿਦਿਆਰਥੀ ਸ਼ਾਮਲ ਕਰੋ' 'ਤੇ ਕਲਿੱਕ ਕਰੋ। ਇਹ ਬਹੁਤ ਆਸਾਨ ਹੈ!
ਅਸੀਂ ਇੱਥੇ ਤੁਹਾਡੇ ਵਿਚਾਰਾਂ ਨੂੰ ਸੁਣਨ ਦੀ ਉਮੀਦ ਕਰਦੇ ਹਾਂ!

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।