If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਮੁੜ ਪ੍ਰਸਾਰਣ (ਰੀਕੈਪ)

ਟੀਚਾ ਨਿਰਧਾਰਣ ਕਰਨਾ ਅਤੇ ਪ੍ਰਗਤੀ ਦੀ ਨਿਗਰਾਨੀ ਕਰਨਾ

ਅਧਿਆਪਕ ਨੂੰ ਕੋਚਿੰਗ ਦੇਣਾ ਅਤੇ ਮੈਂਟਰਿੰਗ ਕਰਨਾ

ਵਿਜ਼ਨ ਅਤੇ ਟੀਚੇ

1. ਟੀਚਾ 1: ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਖਾਨ ਅਕੈਡਮੀ ਤੱਕ ਪਹੁੰਚ ਪ੍ਰਦਾਨ ਕਰਨਾ।

ਚੈਕ ਕਰੋ ਜੇਕਰ:
 • 100% ਅਧਿਆਪਕਾਂ ਨੇ ਆਪਣੇ ਖਾਤੇ ਬਣਾਏ ਹਨ।
 • ਸਾਰੇ ਅਧਿਆਪਕਾਂ ਨੇ ਖਾਨ ਅਕੈਡਮੀ ਦੇ ਪਲੇਟਫਾਰਮ 'ਤੇ ਕਲਾਸਾਂ ਬਣਾਈਆਂ ਹਨ।
 • ਸਾਰੇ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਵਿੱਚ ਸ਼ਾਮਲ ਕਰ ਲਿਆ ਹੈ।
 • ਸਾਰੇ ਵਿਦਿਆਰਥੀਆਂ ਨੇ ਖਾਨ ਅਕੈਡਮੀ ਵਿੱਚ ਲੌਗ-ਇਨ ਕਰਕੇ ਆਪਣਾ ਖਾਤਾ ਅਕਟੀਵੇਟ ਕਰ ਲਿਆ ਹੈ।

ਟੀਚਾ 2: ਖਾਨ ਅਕੈਡਮੀ ਦੀ ਵਰਤੋਂ ਨੂੰ ਯਕੀਨੀ ਬਣਾਉਣਾ:

 • ਉਪਲਬਧ ਡੇਟਾ ਦੀ ਸਮੀਖਿਆ ਕਰੋ ਅਤੇ ਉਹਨਾਂ ਸਕੂਲਾਂ ਜਾਂ ਅਧਿਆਪਕਾਂ ਦੀ ਪਛਾਣ ਕਰੋ ਜਿਨ੍ਹਾਂ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ।
 • ਸਿਖਲਾਈ ਦੇ ਨਤੀਜੇ ਸੁਧਰਨ ਲਈ ਉਹਨਾਂ ਵਿਦਿਆਰਥੀਆਂ ਦੀ ਗਿਣਤੀ ਵਧਾਓ ਜੋ ਹਰ ਹਫਤੇ 30 ਮਿੰਟ ਖਾਨ ਅਕੈਡਮੀ ਤੇ ਪੜਣ ਵਿਚ ਬਿਤਾਉਂਦੇ ਹਨ।
 • ਯਕੀਨੀ ਬਣਾਓ ਕਿ ਹੌਲੀ-ਹੌਲੀ, 100% ਵਿਦਿਆਰਥੀ 30 ਮਿੰਟ ਪ੍ਰਤੀ ਹਫ਼ਤੇ ਲਈ ਖਾਨ ਅਕੈਡਮੀ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਣ।

ਪ੍ਰਗਤੀ ਡੇਟਾ ਦੀ ਸਮੀਖਿਆ ਕਰਨਾ ਅਤੇ ਸਮੇਂ ਸਿਰ ਡੇਟਾ ਮੀਟਿੰਗਾਂ ਦਾ ਆਯੋਜਨ ਕਰਨਾ

1. ਟੀਚਾ 1- ਪਹੁੰਚ - ਲਈ ਡੇਟਾ ਦੀ ਸਮੀਖਿਆ ਕਰਨਾ

 • ਅਧਿਆਪਕਾਂ ਦੇ ਖਾਤੇ ਬਣਾਉਣ, ਕਲਾਸ ਬਣਾਉਣ ਅਤੇ ਕਲਾਸ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਰੋਸਟਰਿੰਗ ਕਿਹਾ ਜਾਂਦਾ ਹੈ।
 • ਤੁਹਾਡੇ ਜ਼ਿਲ੍ਹਿਆਂ, ਬਲਾਕਾਂ, ਅਤੇ ਸਕੂਲਾਂ ਦਾ ਡੇਟਾ ਜਿਵੇਂ- ਉਹਨਾਂ ਅਧਿਆਪਕਾ ਦੀ ਗਿਣਤੀ ਜਿਨ੍ਹਾਂ ਨੇ ਰਜਿਸਟਰ ਕੀਤਾ ਹੈ, ਉਹਨਾਂ ਕਲਾਸਾਂ ਦੀ ਗਿਣਤੀ ਜੋ ਬਣਾਈਆਂ ਗਈਆਂ ਹਨ ਅਤੇ ਇਹਨਾਂ ਕਲਾਸਾਂ ਵਿੱਚ ਸ਼ਾਮਲ ਕੀਤੇ ਗਏ ਵਿਦਿਆਰਥੀਆਂ ਦੀ ਗਿਣਤੀ।
 • ਟਰੈਕ ਕਰੋ ਕਿ ਹਰ ਸਕੂਲ ਦੇ ਕਿੰਨੇ ਅਧਿਆਪਕਾਂ ਨੇ ਹਫਤਾਵਾਰੀ ਆਧਾਰ 'ਤੇ ਖਾਨ ਅਕੈਡਮੀ 'ਤੇ ਸਫਲਤਾਪੂਰਵਕ ਆਪਣੇ ਖਾਤੇ ਬਣਾਏ ਹਨ।
 • ਜਾਂਚ ਕਰੋ ਕਿ- ਕੀ ਅਧਿਆਪਕਾਂ ਨੇ ਆਪਣੇ ਅਧਿਆਪਕ ਡੈਸ਼ਬੋਰਡਾਂ 'ਤੇ ਆਪਣੀਆਂ ਕਲਾਸਾਂ ਬਣਾਈਆਂ ਹਨ ਜਾਂ ਨਹੀਂ।
 • ਜਾਂਚ ਕਰੋ ਕਿ -ਕੀ ਅਧਿਆਪਕਾਂ ਨੇ ਆਪਣੇ ਸਾਰੇ ਵਿਦਿਆਰਥੀਆਂ ਨੂੰ ਆਪੋ-ਆਪਣੀਆਂ ਜਮਾਤਾਂ ਵਿੱਚ ਸ਼ਾਮਲ ਕੀਤਾ ਹੈ।

2. ਟੀਚਾ 2 - ਵਰਤੋਂ - ਲਈ ਡੇਟਾ ਦੀ ਸਮੀਖਿਆ ਕਰਨਾ

 • ਤੁਸੀਂ ਆਪਣੇ ਬਲਾਕ ਜਾਂ ਜ਼ਿਲੇ ਲਈ ਖਾਨ ਅਕੈਡਮੀ ਟੀਮ ਤੋਂ ਵਰਤੋਂ ਟਰੈਕਰ ਤੋਂ ਵਿਦਿਆਰਥੀਆਂ ਦੀ ਵਰਤੋਂ ਦਾ ਡਾਟਾ ਇਖਠਾ ਕਰੋ।
 • ਜੇਕਰ ਤੁਸੀਂ ਇੱਕ ਪ੍ਰਾਈਵੇਟ ਸਕੂਲ ਦੇ ਮੈਂਟਰ ਹੋ, ਜੋ ਖਾਨ ਅਕੈਡਮੀ ਦੇ ਨਾਲ ਰਾਜ ਭਾਗੀਦਾਰ ਨਹੀਂ ਹੈ, ਤਾਂ ਤੁਹਾਨੂੰ ਸਾਰੇ ਹਫਤਾਵਾਰੀ ਡੇਟਾ ਦੀ ਸਮੀਖਿਆ ਕਰਨ ਦੀ ਲੋੜ ਹੈ। ਤੁਸੀਂ ਅਧਿਆਪਕਾਂ ਨੂੰ ਕਲਾਸ ਦੀ ‘ਗਤੀਵਿਧੀ ਸੰਖੇਪ ਟੈਬ’ ਤੋਂ ਡੇਟਾ ਪ੍ਰਾਪਤ ਕਰਨ ਲਈ ਬੇਨਤੀ ਕਰ ਸਕਦੇ ਹੋ।
 • ਅਧਿਆਪਕਾਂ ਨੂੰ ਵਿਦਿਆਰਥੀ ਦੇ ਹਿਸਾਬ ਨਾਲ ਕੁੱਲ ਸਿੱਖਣ ਦੇ ਮਿੰਟ, ਪੱਧਰ ਕੀਤੇ ਗਏ ਹੁਨਰਾਂ ਦੀ ਗਿਣਤੀ ਅਤੇ ਬਿਨਾਂ ਤਰੱਕੀ ਦੇ ਹੁਨਰਾਂ ਦੀ ਗਿਣਤੀ ਬਾਰੇ ਡਾਟਾ ਪ੍ਰਾਪਤ ਕਰਨ ਲਈ ਕਹੋ।
 • ਹਰ ਹਫ਼ਤੇ ਇੱਕ ਦਿਨ ਨਿਰਧਾਰਤ ਕਰੋ ਅਤੇ ਅਧਿਆਪਕਾਂ ਨੂੰ ਡੇਟਾ ਇਕੱਠਾ ਕਰਨ ਲਈ ਕਹੋ।

3. ਸਫਲ ਸਮੀਖਿਆ ਮੀਟਿੰਗਾਂ ਕਿਵੇਂ ਕਰਵਾਈਆਂ ਜਾਣ?

 • ਹਰ ਮੀਟਿੰਗ ਤੋਂ ਪਹਿਲਾਂ, ਤੁਹਾਡੇ ਕੋਲ ਮੌਜੂਦ ਡੇਟਾ ਦਾ ਅਧਿਐਨ ਕਰੋ।
 • ਮਹੀਨੇ ਵਿੱਚ ਦੋ ਵਾਰ ਡੇਟਾ ਮੀਟਿੰਗ ਦੀ ਯੋਜਨਾ ਬਣਾਓ ਅਤੇ ਮੀਟਿੰਗ ਦੌਰਾਨ, ਅਧਿਆਪਕਾਂ ਦੇ ਖਾਤਿਆਂ, ਕਲਾਸ ਬਣਾਉਣ, ਵਿਦਿਆਰਥੀਆਂ ਦੇ ਖਾਤਿਆਂ, ਅਤੇ ਵਿਦਿਆਰਥੀਆਂ ਦੀ ਵਰਤੋਂ ਬਾਰੇ ਚਰਚਾ ਕਰੋ।
 • ਆਪਣੇ ਟੀਚਿਆਂ ਨੂੰ ਪੂਰਾ ਕਰਨ ਵਾਲੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰੋ ਅਤੇ ਉਹਨਾਂ ਨੂੰ ਸਰਟੀਫਿਕੇਟ ਦੇਯੋ।
 • ਅਧਿਆਪਕਾਂ ਦੇ ਸਾਹਮਣੇ ਆਉਣ ਵਾਲਿਆਂ ਚੁਣੌਤੀਆਂ ਬਾਰੇ ਚਰਚਾ ਕਰੋ ਅਤੇ ਹੱਲ ਪੇਸ਼ ਕਰੋ।
ਹੈਪੀ ਟੀਚਾ ਸੈਟਿੰਗ! ਸਾਨੂੰ ਆਪਣੇ ਅਨੁਭਵਾਂ ਬਾਰੇ ਇਥੇ ਦੱਸੋ.

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।