If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਮੁੜ ਪ੍ਰਸਾਰਣ (ਰੀਕੈਪ)

ਅਧਿਆਪਕ ਨੂੰ ਕੋਚ ਅਤੇ ਮੈਂਟਰ ਕਰਨਾ

ਅਧਿਆਪਕ ਨੂੰ ਕੋਚਿੰਗ ਦੇਣਾ ਅਤੇ ਮੈਂਟਰਿੰਗ ਕਰਨਾ

ਕੋਚਿੰਗ ਅਤੇ ਮੈਂਟਰਿੰਗ ਦੀ ਮਹੱਤਤਾ

ਸਿਖਲਾਈ ਨਵਾਂ ਗਿਆਨ ਪ੍ਰਦਾਨ ਕਰਦੀ ਹੈ। ਹਾਲਾਂਕਿ, ਗਿਆਨ ਦੇ ਨਾਲ-ਨਾਲ, ਅਧਿਆਪਕਾਂ ਨੂੰ ਆਪਣੇ ਰੋਜ਼ਾਨਾ ਦੇ ਅਧਿਆਪਨ ਅਭਿਆਸ ਵਿੱਚ ਤਬਦੀਲੀ ਕਰਨ ਲਈ ਪ੍ਰੇਰਣਾ ਦੀ ਵੀ ਲੋੜ ਹੁੰਦੀ ਹੈ।
ਜਦੋਂ ਕੋਈ ਅਧਿਆਪਕ ਪਹਿਲੀ ਵਾਰ ਕੁਝ ਨਵਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਸੰਭਾਵਤ ਤੌਰ 'ਤੇ ਉਹ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਫਲ ਨਹੀਂ ਹੋਣਗੇ। ਉਹਨਾਂ ਨੂੰ ਲਾਗੂ ਕਰਨ ਵਿੱਚ ਵੀ ਸਪੋਰਟ ਦੀ ਲੋੜ ਪਵੇਗੀ।
ਇਸ ਲਈ ਕੋਚਿੰਗ ਅਤੇ ਡਿਸਕਸ਼ਨ ਸਪੋਰਟ ਅਧਿਆਪਕ ਨੂੰ ਗਿਆਨ ਅਤੇ ਉਹਨਾਂ ਕਿਰਿਆਵਾਂ ਦੇ ਵਿਚਕਾਰ ਪੁਲ ਨੂੰ ਪਾਰ ਕਰਨ ਵਿੱਚ ਮਦਦ ਕਰਦੀ ਹੈ ਜੋ ਉਹਨਾਂ ਨੂੰ ਕਲਾਸ ਦੇ ਅੰਦਰ ਕਰਨ ਦੀ ਲੋੜ ਹੁੰਦੀ ਹੈ।

ਕਲਾਸਰੂਮ ਨਿਰੀਖਣ ਦੌਰਾਨ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ:

  • ਸਭ ਤੋਂ ਪਹਿਲਾਂ, ਅਧਿਆਪਕ ਨੂੰ ਪਹਿਲਾਂ ਹੀ ਸੂਚਿਤ ਕਰੋ ਕਿ ਤੁਸੀਂ ਉਨ੍ਹਾਂ ਦੀ ਕਲਾਸ ਵਿੱਚ ਜਾਣਾ ਚਾਹੁੰਦੇ ਹੋ।
  • ਅਧਿਆਪਕ ਨਾਲ ਸਲਾਹ ਕਰਕੇ ਕਲਾਸਰੂਮ ਦੇ ਨਿਰੀਖਣ ਦੀ ਮਿਤੀ ਅਤੇ ਸਮਾਂ ਨਿਰਧਾਰਤ ਕਰੋ।
  • ਸਕੂਲ ਵਿੱਚ 10-15 ਮਿੰਟ ਜਲਦੀ ਪਹੁੰਚੋ। ਅਧਿਆਪਕ ਨੂੰ ਆਰਾਮਦਾਇਕ ਬਣਾਓ ਅਤੇ ਅਧਿਆਪਕ ਨਾਲ ਨਿਰੀਖਣ ਦਾ ਉਦੇਸ਼ ਸਾਂਝਾ ਕਰੋ।
  • ਨਿਰੀਖਣ ਦੇ ਦੌਰਾਨ, ਆਖਰੀ ਬੈਂਚ 'ਤੇ ਬੈਠੋ ਤਾਂ ਜੋ ਵਿਦਿਆਰਥੀ ਤੁਹਾਡੀ ਮੌਜੂਦਗੀ ਤੋਂ ਵਿਚਲਿਤ ਨਾ ਹੋਣ।
  • ਇਹ ਯਕੀਨੀ ਬਣਾਓ ਕਿ ਤੁਸੀਂ ਕਲਾਸ ਦੌਰਾਨ ਅਧਿਆਪਕ ਜਾਂ ਵਿਦਿਆਰਥੀ ਨੂੰ ਵਿਘਨ ਨਾ ਪਏ।
  • ਵਿਦਿਆਰਥੀ ਦੀਆਂ ਕਾਰਵਾਈਆਂ ਅਤੇ ਅਧਿਆਪਕ ਦੀਆਂ ਕਾਰਵਾਈਆਂ ਦੇ ਵਿਸਤ੍ਰਿਤ ਨੋਟਸ ਲਓ।

ਨਿਰੀਖਣ ਦੇ ਖੇਤਰ

  • ਕੀ ਵਿਦਿਆਰਥੀਆਂ ਨੂੰ ਆਪਣੀ ਯੂਜ਼ਰ ਆਈਡੀ, ਪਾਸਵਰਡ, ਅਤੇ ਖਾਨ ਅਕੈਡਮੀ ਵਿੱਚ ਲੌਗ-ਇਨ ਕਰਨ ਦਾ ਤਰੀਕਾ ਪਤਾ ਹੈ?
  • ਅਧਿਆਪਕ ਦੁਆਰਾ ਕਿਹੜਾ ਲਾਗੂ ਮਾਡਲ ਚੁਣਿਆ ਗਿਆ ਹੈ?
  • ਕੀ ਅਧਿਆਪਕ ਕੋਲ ਅਧਿਆਪਕ ਡੈਸ਼ਬੋਰਡ ਦੀ ਸਮੀਖਿਆ ਕਰਨ, ਵਿਦਿਆਰਥੀ ਦੇ ਯਤਨਾਂ ਦਾ ਜਸ਼ਨ ਮਨਾਉਣ ਅਤੇ ਸਮੱਗਰੀ ਨਿਰਧਾਰਤ ਕਰਨ ਲਈ ਇੱਕ ਰੁਟੀਨ ਅਤੇ ਪ੍ਰਕਿਰਿਆ ਹੈ?
  • ਕੀ ਸਾਰੇ ਵਿਦਿਆਰਥੀਆਂ ਨੂੰ ਖਾਨ ਅਕੈਡਮੀ ਦੀ ਵਰਤੋਂ ਕਰਨ ਦਾ ਮੌਕਾ ਮਿਲ ਰਿਹਾ ਹੈ?
  • ਇਹ ਯਕੀਨੀ ਬਣਾਉਣ ਲਈ ਅਧਿਆਪਕ ਕਿਹੜੇ ਵਾਧੂ ਕਦਮ ਚੁੱਕ ਸਕਦੇ ਹਨ ਕਿ ਸਾਰੇ ਵਿਦਿਆਰਥੀ ਖਾਨ ਅਕੈਡਮੀ ਵਿੱਚ ਹਰ ਹਫ਼ਤੇ ਘੱਟੋ-ਘੱਟ 30 ਮਿੰਟ ਅਭਿਆਸ ਕਰਨ?

ਫੀਡਬੈਕ ਚਰਚਾ

ਕਲਾਸ ਦੇ ਨਿਰੀਖਣ ਨੂੰ ਪੂਰਾ ਕਰਨ ਤੋਂ ਬਾਅਦ, ਅਸੀਂ ਸੁਝਾਅ ਕਰਦੇ ਹਾਂ ਕਿ ਤੁਸੀਂ ਆਪਣੇ ਨੋਟਸ ਨੂੰ ਦੇਖਣ ਲਈ ਘੱਟੋ-ਘੱਟ 20-30 ਮਿੰਟ ਲਓ। ਆਪਣੇ ਨਿਰੀਖਣਾਂ 'ਤੇ ਵਿਚਾਰ ਕਰੋ ਅਤੇ 3 ਮਹੱਤਵਪੂਰਨ ਸਵਾਲਾਂ ਬਾਰੇ ਸੋਚੋ।
  • ਅਧਿਆਪਕ ਦੀਆਂ ਕਿਹੜੀਆਂ ਬੈਸਟ 1-2 ਕਿਰਿਆਵਾਂ ਹਨ ਜਿਨ੍ਹਾਂ ਲਈ ਤੁਸੀਂ ਅਧਿਆਪਕ ਦੀ ਸਰਹਾਣਾ ਕਰਨਾ ਚਾਹੋਗੇ?
  • ਅਧਿਆਪਕ ਦੀਆਂ ਕਿਹੜੀਆਂ ਬੈਸਟ 1-2 ਕਿਰਿਆਵਾਂ ਹਨ ਜੋ ਇੱਕ ਅਧਿਆਪਕ ਨੂੰ ਸੁਧਾਰਨੀ ਚਾਹੁੰਦੀ ਹੈ?
  • ਕਲਾਸ ਦੇ ਨਿਰੀਖਣ ਦੇ ਆਧਾਰ 'ਤੇ, 1-2 ਖੇਤਰ ਕਿਹੜੇ ਹਨ ਜਿਨ੍ਹਾਂ ਵਿੱਚ ਤੁਸੀਂ ਅਧਿਆਪਕ ਦਾ ਸਮਰਥਨ ਕਰ ਸਕਦੇ ਹੋ? ਇਹ ਡਿਵਾਈਸਾਂ, ਅਤੇ ਇੰਟਰਨੈਟ ਨਾਲ ਉਹਨਾਂ ਦੀ ਮਦਦ ਕਰਨ ਬਾਰੇ ਹੋ ਸਕਦਾ ਹੈ, ਜਾਂ ਇਹ ਉਹਨਾਂ ਨੂੰ ਸਕੂਲ ਦਾ ਟਾਈਮ-ਟੇਬਲ ਜਾਂ ਮਾਤਾ-ਪਿਤਾ ਦੀ ਸਹਾਇਤਾ ਦਾ ਲਾਭ ਉਠਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

ਅਧਿਆਪਕਾਂ ਦਾ ਸਮਰਥਨ ਕਰਨ ਲਈ ਰਣਨੀਤੀਆਂ

1.ਵਿਦਿਆਰਥੀਆਂ ਦੀ ਸਿਖਲਾਈ ਨੂੰ ਵਧਾਉਣ ਲਈ ਮਾਪਿਆਂ ਦੀ ਸਹਾਇਤਾ ਦਾ ਲਾਭ ਉਠਾਉਣਾ-
ਆਪਣੇ ਅਧਿਆਪਕਾਂ ਨੂੰ ਨਿਯਮਿਤ ਪੇਰੈਂਟ-ਟੀਚਰ-ਮੀਟਿੰਗਾਂ ਕਰਨ ਲਈ ਉਤਸਾਹਿਤ ਕਰੋ।
ਅਧਿਆਪਕਾਂ ਨੂੰ ਲਾਜ਼ਮੀ ਤੌਰ 'ਤੇ ਮਾਪਿਆਂ ਦੀ ਭੂਮਿਕਾ ਬਾਰੇ ਸਪੱਸ਼ਟ ਤੌਰ 'ਤੇ ਚਰਚਾ ਕਰਨੀ ਚਾਹੀਦੀ ਹੈ ਅਤੇ ਸਮਾਂ-ਸੀਮਾਵਾਂ ਦੇ ਨਾਲ-ਨਾਲ ਸਪੱਸ਼ਟ ਉਮੀਦਾਂ ਤੈਅ ਕਰਨੀਆਂ ਚਾਹੀਦੀਆਂ ਹਨ।
  • ਅਧਿਆਪਕਾਂ ਨੂੰ ਇੱਕ ਹਫ਼ਤੇ ਵਿੱਚ 10-15 ਮਿੰਟ 2-3 ਵਾਰ ਇੱਕ ਵਿਦਿਆਰਥੀ ਨੂੰ ਇੱਕ ਡਿਵਾਈਸ ਪ੍ਰਦਾਨ ਕਰਨ ਲਈ ਮਾਪਿਆਂ ਨੂੰ ਬੇਨਤੀ ਕਰਨੀ ਚਾਹੀਦੀ ਹੈ।
  • ਨਾਲ ਹੀ, ਮਾਪਿਆਂ ਨੂੰ ਬੇਨਤੀ ਕਰੋ ਕਿ ਉਹ ਵਿਦਿਆਰਥੀਆਂ ਦੀ ਨਿਗਰਾਨੀ ਕਰਨ ਜਦੋਂ ਉਹ ਘਰ ਵਿੱਚ ਖਾਨ ਅਕੈਡਮੀ ਵਿੱਚ ਅਭਿਆਸ ਕਰਦੇ ਹਨ।
ਸਫਲਤਾ ਦੀਆਂ ਕਹਾਣੀਆਂ ਅਤੇ ਮਾਪਿਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੌਕੇ ਪ੍ਰਦਾਨ ਕਰਾਓ।
2. ਅਧਿਆਪਕਾਂ ਦੇ ਸਵਾਲਾਂ ਨੂੰ ਹੱਲ ਕਰਨ ਲਈ ‘3 Before Me’ ਵਾਲੀ ਰਣਨੀਤੀ -
ਇਸ ਰਣਨੀਤੀ ਵਿੱਚ, ਤੁਹਾਨੂੰ ਸਭ ਤੋਂ ਪਹਿਲਾਂ ਅਧਿਆਪਕ ਨੂੰ ਸੁਣਨਾ ਹੋਵੇਗਾ ਅਤੇ ਉਹਨਾਂ ਦੇ ਸਵਾਲ ਦੇ ਸੁਭਾਅ ਨੂੰ ਸਮਝਣਾ ਹੋਵੇਗਾ। ਜੇਕਰ ਸਵਾਲ ਤਕਨੀਕੀ ਰੂਪ ਵਿੱਚ ਹੈ ਅਤੇ ਖਾਨ ਅਕੈਡਮੀ ਪਲੇਟਫਾਰਮ ਨਾਲ ਸਬੰਧਤ ਹੈ ਤਾਂ ਅਧਿਆਪਕਾਂ ਨੂੰ ਇਹ ਤਿੰਨ ਸਵਾਲ ਪੁੱਛੋ-
ਕੀ ਤੁਸੀਂ ਖਾਨ ਫਾਰ ਐਜੂਕੇਟਰਜ਼ ਕੋਰਸ ਵਿੱਚੋਂ ਲੰਘੇ ਹੋ ਅਤੇ ਕੀ ਤੁਸੀਂ ਕੋਰਸ ਦੇ ਵੀਡੀਓ ਜਾਂ ਲੇਖਾਂ ਵਿੱਚੋਂ ਕਿਸੇ ਇੱਕ ਵਿੱਚ ਇਸ ਸਵਾਲ ਦਾ ਜਵਾਬ ਲੱਭਣ ਦੇ ਯੋਗ ਹੋ?
ਕੀ ਤੁਸੀਂ ਕੋਰਸ ਦੇ ਅੰਦਰ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਦਸਤਾਵੇਜ਼ ਨੂੰ ਦੇਖਿਆ ਹੈ? FAQ ਦਸਤਾਵੇਜ਼ ਨੂੰ ਖਾਨ ਫਾਰ ਐਜੂਕੇਟਰ ਬਿਗਨਰ ਕੋਰਸ ਵਿੱਚ ਅਧਿਆਪਕਾਂ ਨਾਲ ਸਾਂਝਾ ਕੀਤਾ ਗਿਆ ਹੈ।
ਕੀ ਤੁਸੀਂ ਖਾਨ ਅਕੈਡਮੀ ਪਲੇਟਫਾਰਮ ਵਿੱਚ 'ਮਦਦ' ਸੈਕਸ਼ਨ ਦੀ ਜਾਂਚ ਕੀਤੀ ਹੈ? ਖਾਤੇ ਵਿੱਚ ਲੌਗਇਨ ਕਰਨ ਤੋਂ ਬਾਅਦ ਸੱਜੇ ਕੋਨੇ ਵਿੱਚ, ਜਦੋਂ ਤੁਸੀਂ ਆਪਣੇ ਨਾਮ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਭਾਗ ਮਿਲੇਗਾ। ਇਹ ਮਦਦ ਸੈਕਸ਼ਨ ਤੁਹਾਨੂੰ ਕਈ ਤਰ੍ਹਾਂ ਦੇ ਸਮਰਥਨ ਵਿਸ਼ਿਆਂ 'ਤੇ ਲੈ ਜਾਂਦਾ ਹੈ। ਖਾਨ ਅਕੈਡਮੀ ਪਲੇਟਫਾਰਮ ਨਾਲ ਸਬੰਧਤ ਸਾਰੇ ਸਵਾਲ ਇੱਥੇ ਦੱਸੇ ਗਏ ਹਨ।
ਇਹ ਰਣਨੀਤੀ ਅਧਿਆਪਕਾਂ ਵਿੱਚ ਮਾਲਕੀ ਨੂੰ ਵਧਾਉਣਾ ਅਤੇ ਸਮੱਸਿਆ ਹੱਲ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।
ਇਸ ਤੋਂ ਇਲਾਵਾ, ਜੇਕਰ ਤੁਸੀਂ ਖਾਨ ਅਕੈਡਮੀ ਦੇ ਪਾਰਟਨਰ ਸਟੇਟਸ ਵਿੱਚੋਂ ਇੱਕ ਹੋ, ਤਾਂ ਤੁਸੀਂ ਖਾਨ ਅਕੈਡਮੀ ਦਾ ਟਿੱਚਰ ਸਪੋਰਟ ਨੰਬਰ ਵੀ ਸਾਂਝਾ ਕਰ ਸਕਦੇ ਹੋ। ਸਾਡੀ ਟਿੱਚਰ ਸਪੋਰਟ ਟੀਮ ਦੇ ਮੇਮ੍ਬਰਸ ਨੂੰ ਇਹਨਾਂ ਤਕਨੀਕੀ ਸਵਾਲਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ।

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।