ਜੇ ਤੁਸੀਂ ਇਸ ਸੁਨੇਹੇ ਨੂੰ ਦੇਖ ਰਹੇ ਹੋ, ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਸਾਡੀ ਵੈੱਬਸਾਈਟ 'ਤੇ ਬਾਹਰੀ ਸਰੋਤ ਲੋਡ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

If you're behind a web filter, please make sure that the domains *.kastatic.org and *.kasandbox.org are unblocked.

ਮੁੱਖ ਸਮੱਗਰੀ

ਸਰੋਤ (FAQs, ਪ੍ਰਸ਼ੰਸਾ ਪੱਤਰ ਆਦਿ)

ਸਰੋਤ (FAQs, ਪ੍ਰਸ਼ੰਸਾ ਪੱਤਰ ਆਦਿ)

ਸਰੋਤ (FAQs, ਪ੍ਰਸ਼ੰਸਾ ਪੱਤਰ ਆਦਿ)

ਹੈਲੋ ਮੈਂਟਰਜ਼ !
ਖਾਨ ਫਾਰ ਐਜੂਕੇਟਰਜ਼ - ਮੈਂਟਰਜ਼ ਕੋਰਸ ਨੂੰ ਪੂਰਾ ਕਰਨ ਲਈ ਤੁਹਾਡੇ ਯਤਨਾਂ ਲਈ ਧੰਨਵਾਦ। ਤੁਹਾਡੀਆਂ ਕੋਸ਼ਿਸ਼ਾਂ ਤੁਹਾਡੇ ਸਕੂਲ/ਬਲਾਕ/ਜ਼ਿਲ੍ਹੇ/ਖੇਤਰ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਸਿੱਖਣ ਦੇ ਅੰਤਰ ਨੂੰ ਘਟਾਉਣ ਪ੍ਰਤੀ ਤੁਹਾਡੇ ਜਨੂੰਨ ਨੂੰ ਦਰਸਾਉਂਦੀਆਂ ਹਨ।
ਤੁਹਾਡੀ ਭੂਮਿਕਾ ਹੁਣ ਇੱਕ ਅਧਿਆਪਕ ਮੈਂਟਰ ਦੀ ਹੈ। ਤੁਹਾਨੂੰ ਅਧਿਆਪਕਾਂ ਦੀ ਮਦਦ ਕਰਨੀ ਪਵੇਗੀ, ਉਹਨਾਂ ਨੂੰ ਕਲਾਸਰੂਮਸ ਵਿੱਚ ਇੱਕ ਪਰਿਵਰਤਨਸ਼ੀਲ ਸਿੱਖਣ ਦਾ ਮਾਹੌਲ ਬਣਾਉਣ ਵਿੱਚ ਸਮਰੱਥ ਬਣਾਓ। ਵਿਦਿਆਰਥੀ ਦੀ ਪ੍ਰਸ਼ੰਸਾ ਉਹਨਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਮੁੱਖ ਹਿੱਸਾ ਹੈ। ਇਸ ਲਈ, ਤੁਹਾਡੇ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਨ ਅਤੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਨਾਲ ਜੁੜੇ ਰੱਖਣ ਲਈ ਚੀਜ਼ਾਂ ਨੂੰ ਆਸਾਨ ਬਣਾਉਣ ਲਈ ਤੁਸੀਂ ਸ਼ੇਅਰ ਕਰਨ ਯੋਗ ਅਤੇ ਛਾਪਣਯੋਗ ਸਰਟੀਫਿਕੇਟ ਲੱਭਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਵਿਦਿਆਰਥੀ ਸਰਟੀਫਿਕੇਟ
ਇਸ ਤੋਂ ਇਲਾਵਾ, ਤੁਹਾਡੇ ਅਤੇ ਅਧਿਆਪਕਾਂ ਨੂੰ ਸਾਡੇ ਪਲੇਟਫਾਰਮ ਦੀ ਆਸਾਨੀ ਨਾਲ ਵਰਤੋਂ ਕਰਨ ਵਿੱਚ ਸਹਾਇਤਾ ਕਰਨ ਲਈ, ਅਸੀਂ ਕੋਰਸ ਮਹਾਰਤ 'ਤੇ ਅਕਸਰ ਪੁੱਛੇ ਜਾਣ ਵਾਲੇ ਕੁਝ ਸਵਾਲਾਂ ਦੇ ਜਵਾਬ ਸ਼ਾਮਲ ਕੀਤੇ ਹਨ। ਕਿਰਪਾ ਕਰਕੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਲਈ ਦਿੱਤੇ ਲਿੰਕ 'ਤੇ ਕਲਿੱਕ ਕਰੋ: ਮੁਹਾਰਤ ਸਿੱਖਣ ਨਾਲ ਸਬੰਧਤ ਅਕਸਰ ਪੁੱਛੇ ਜਾਂਦੇ ਸਵਾਲ
ਜਦੋਂ ਕਿ ਇਹ ਕੋਰਸ ਸਮਾਪਤ ਹੋ ਗਿਆ ਹੈ, ਸਿੱਖਣ ਦਾ ਸਫ਼ਰ ਜਾਰੀ ਰਹਿਣਾ ਚਾਹੀਦਾ ਹੈ। ਖਾਨ ਅਕੈਡਮੀ ਤੁਹਾਡੇ ਲਈ ਕੁਝ ਹੋਰ ਸਿੱਖਣ ਦੇ ਮੌਕੇ ਪ੍ਰਦਾਨ ਕਰਦੀ ਹੈ। ਅਧਿਆਪਕ ਡੈਸ਼ਬੋਰਡ ਤੋਂ ਸਰੋਤ ਟੈਬ 'ਤੇ ਕਲਿੱਕ ਕਰੋ। ਕਇੱਥੇ ਤੁਹਾਨੂੰ ਵਾਧੂ ਸਮੱਗਰੀ ਮਿਲੇਗੀ ਜੋ ਆਪਣੇ ਵਿਦਿਆਰਥੀਆਂ ਨਾਲ ਖਾਨ ਅਕੈਡਮੀ ਦੀ ਵਰਤੋਂ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
ਮਦਦ ਕੇਂਦਰ ਦੀ ਨੂੰ ਵੇਖੋ। ਤੁਸੀਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਲਈ ਕੁਝ ਆਮ ਪੁੱਛੇ ਜਾਂਦੇ ਸਵਾਲਾਂ ਅਤੇ ਗਾਈਡਾਂ ਸਮੇਤ ਲੇਖਾਂ ਦੀ ਇੱਕ ਲੜੀ ਲੱਭ ਸਕਦੇ ਹੋ। ਮਦਦ ਕੇਂਦਰ ਤੋਂ ਤੁਸੀਂ ਕਿਸੇ ਤਕਨੀਕੀ ਸਮੱਸਿਆ ਦੀ ਰਿਪੋਰਟ ਵੀ ਕਰ ਸਕਦੇ ਹੋ ਅਤੇ ਸਾਡੀ ਸਹਾਇਤਾ ਟੀਮ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਰਿਮੋਟ ਟੀਚਿੰਗ ਅਤੇ ਸਿੱਖਣ ਬਾਰੇ ਹੋਰ ਜਾਣਕਾਰੀ ਲਈ ਖਾਨ ਅਕੈਡਮੀ ਦੀ ਹਰ ਕਿਸੇ ਨੂੰ ਸਿੱਖਣ ਵਾਲੀ ਸਾਈਟ ਨੂੰ ਦੇਖੋ ਇਸ ਵਿਚ ਵਿਦਿਆਰਥੀਆਂ, ਅਧਿਆਪਕਾਂ, ਅਤੇ ਪਰਿਵਾਰਾਂ ਲਈ ਸਰੋਤ ਮੌਜੂਦ ਹਨ - ਅੰਗਰੇਜ਼ੀ ਅਤੇ ਹਿੰਦੀ ਵਿਚ ਉਪਲਬਧ।
ਅਗਲੇ ਲੇਖ ਵਿੱਚ ਤੁਸੀਂ ਆਪਣੇ ਕੋਰਸ ਸਰਟੀਫਿਕੇਟ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਪਾਓਗੇ। ਜੇਕਰ ਤੁਹਾਨੂੰ ਫਾਰਮ ਤੱਕ ਪਹੁੰਚਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਕਿਰਪਾ ਕਰਕੇ ਸੰਪਰਕ ਕਰੋ indialearns@khanacademy.org.

ਪ੍ਰਸ਼ਂਸਾ ਪੱਤਰ

ਪਿਛਲੇ ਕੁਝ ਸਾਲਾਂ ਵਿੱਚ, ਅਸੀਂ ਭਾਰਤ ਦੇ ਸਭ ਤੋਂ ਵੱਧ ਮਾਨਤਾ ਪ੍ਰਾਪਤ ਸਕੂਲਾਂ ਵਿੱਚੋਂ ਕੁਝ ਵਧੀਆ ਅਧਿਆਪਕਾਂ ਨਾਲ ਨੇੜਿਓਂ ਕੰਮ ਕੀਤਾ ਹੈ। ਅਜਿਹਾ ਕਰਨ ਨਾਲ, ਅਸੀਂ ਇਸ ਬਾਰੇ ਬਹੁਤ ਕੁਝ ਸਿੱਖਿਆ ਕਿ ਕਿਵੇਂ ਭਾਰਤ ਦੇ ਅਧਿਆਪਕ ਆਪਣੇ ਸਾਰੇ ਵਿਦਿਆਰਥੀਆਂ ਲਈ ਸਿੱਖਣ ਦੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਸਾਡੇ ਅਧਿਆਪਨ ਸਾਧਨਾਂ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।
ਹੁਣ, "ਖਾਨ ਫਾਰ ਐਜੂਕੇਟਰਜ਼" ਕੋਰਸ ਦੇ ਜ਼ਰੀਏ, ਅਸੀਂ ਭਾਰਤ ਦੇ ਹਰ ਅਧਿਆਪਕ ਨਾਲ, ਇਹਨਾਂ ਉੱਤਮ ਅਧਿਆਪਕਾਂ ਦੁਆਰਾ ਵਰਤੀਆਂ ਜਾਂਦੀਆਂ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ। ਸਾਡੇ ਅਧਿਆਪਕਾਂ ਤੋਂ ਸੁਣੋ ਕਿ ਉਹਨਾਂ ਨੇ ਆਪਣੇ ਕਲਾਸਰੂਮਾਂ ਲਈ ਖਾਨ ਅਕੈਡਮੀ ਦੀ ਵਰਤੋਂ ਕਿਵੇਂ ਕੀਤੀ।
ਖਾਨ ਫਾਰ ਐਜੂਕੇਟਰਜ਼-ਮੈਂਟਰਸ ਕੋਰਸ ਨੂੰ ਪੂਰਾ ਕਰਨ ਲਈ ਤੁਹਾਨੂੰ ਦਿਲੋਂ ਵਧਾਈਆਂ। ਖਾਨ ਅਕੈਡਮੀ ਵਿੱਚ ਅਸੀਂ ਉਤਸਾਹਿਤ ਹਾਂ ਕਿਉਂਕਿ ਤੁਸੀਂ ਅੱਗੇ ਵਧਦੇ ਹੋ ਅਤੇ ਆਪਣੇ ਸਕੂਲ/ਬਲਾਕ/ਜ਼ਿਲ੍ਹਾ/ਖੇਤਰ ਵਿੱਚ ਖਾਨ ਅਕੈਡਮੀ ਨੂੰ ਲਾਗੂ ਕਰਨਾ ਸ਼ੁਰੂ ਕਰਦੇ ਹੋ। ਅਸੀਂ ਤੁਹਾਡੀਆਂ ਸ਼ਾਨਦਾਰ ਕਹਾਣੀਆਂ ਸੁਣਨ ਦੀ ਉਡੀਕ ਕਰ ਰਹੇ ਹਾਂ ਅਤੇ ਤੁਹਾਡੇ ਅਨੁਭਵਾਂ ਤੋਂ ਹੋਰ ਸਿੱਖਣ ਦੀ ਉਮੀਦ ਕਰਦੇ ਹਾਂ।
ਆਪਣੀ ਸਿੱਖਣ ਯਾਤਰਾ ਦਾ ਆਨੰਦ ਲੈਣਾ ਜਾਰੀ ਰੱਖੋ!

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।